23ਪਰ ਮੈਂ ਆਪਣੇ ਮਨ ਦੇ ਅੰਦਰ ਇੱਕ ਹੋਰ ਕਾਨੂੰਨ ਕੰਮ ਕਰਦਾ ਦੇਖਦਾ ਹੈ, ਜੋ ਮੇਰੇ ਮਨ ਦੀ ਬਿਵਸਥਾ ਵਿਰੁੱਧ ਲੜਦਾ ਹੈ ਅਤੇ ਇਹ ਮੈਨੂੰ ਪਾਪ ਦਾ ਕੈਦੀ ਬਣਾ ਰਿਹਾ ਹੈ ਜੋ ਮੇਰੇ ਅੰਦਰ ਕੰਮ ਕਰਦਾ ਹੈ।
24ਮੈਂ ਕਿੰਨਾ ਮੰਦਭਾਗੀ ਮਨੁੱਖ ਹਾਂ! ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੌਤ ਦੇ ਅਧੀਨ ਹੈ?
25ਪਰਮੇਸ਼ਵਰ ਦਾ ਧੰਨਵਾਦ ਕਰੋ, ਜਿਹੜਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਸਾਨੂੰ ਬਚਾਉਂਦਾ ਹੈ! ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਬਿਵਸਥਾ ਦਾ ਇੱਕ ਗੁਲਾਮ ਹਾਂ, ਪਰ ਮੇਰੇ ਪਾਪੀ ਸਰੀਰ ਵਿੱਚ ਮੈਂ ਪਾਪ ਦੇ ਨੇਮ ਦਾ ਗੁਲਾਮ ਹਾਂ।