1ਇਸ ਲਈ, ਹੁਣ ਉਹਨਾਂ ਲੋਕਾਂ ਲਈ ਸਜ਼ਾ ਦਾ ਹੁਕਮ ਨਹੀਂ ਜਿਹੜੇ ਮਸੀਹ ਯਿਸ਼ੂ ਵਿੱਚ ਹਨ,
2ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸ਼ੂ ਦੇ ਰਾਹੀਂ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਮੁਕਤ ਕੀਤਾ ਹੈ।
3ਉਹ ਕੰਮ ਜੋ ਮਨੁੱਖ ਦੇ ਪਾਪੀ ਸੁਭਾਅ ਦੇ ਕਾਰਨ ਬਿਵਸਥਾ ਨੇ ਪੂਰਾ ਨਹੀਂ ਕੀਤਾ, ਉਹ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਗਿਆ ਉਸ ਨੇ ਆਪਣੇ ਪੁੱਤਰ ਨੂੰ ਇੱਕ ਪਾਪੀ ਆਦਮੀ ਵਾਂਗ ਬਣਾਇਆ ਅਤੇ ਉਸ ਨੂੰ ਪਾਪ ਦੀ ਭੇਟ ਵਜੋਂ ਭੇਜਿਆ। ਇਸ ਤਰ੍ਹਾਂ ਉਸ ਨੇ ਪਾਪੀ ਸਰੀਰ ਵਿੱਚ ਹੀ ਪਾਪ ਦੀ ਸਜ਼ਾ ਦਿੱਤੀ।