7ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਬਿਵਸਥਾ ਪਾਪ ਹੈ? ਬਿਲਕੁੱਲ ਨਹੀਂ! ਪਰ, ਜੇ ਬਿਵਸਥਾ ਤੋਂ ਬਿਨ੍ਹਾਂ ਮੈਨੂੰ ਇਹ ਨਾ ਪਤਾ ਹੁੰਦਾ ਕਿ ਪਾਪ ਕੀ ਸੀ। ਕਿਉਂਕਿ ਮੈਂ ਇਹ ਨਹੀਂ ਜਾਣਦਾ ਸੀ ਕਿ ਅਸਲ ਵਿੱਚ ਲਾਲਚ ਕੀ ਹੈ ਜੇ ਬਿਵਸਥਾ ਇਹ ਨਾ ਕਹਿੰਦੀ ਕਿ, “ਤੁਸੀਂ ਲਾਲਚ ਨਾ ਕਰੋ।”
8ਪਰ ਪਾਪ ਨੇ ਇਸ ਹੁਕਮ ਦੀ ਵਰਤੋਂ ਕਰਕੇ ਮੇਰੇ ਅੰਦਰ ਹਰ ਕਿਸਮ ਦੀਆਂ ਲੋਭੀਆਂ ਇੱਛਾਵਾਂ ਨੂੰ ਪੈਦਾ ਕੀਤਾ। ਕਿਉਂਕਿ ਬਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ।
9ਇੱਕ ਵਾਰ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ; ਪਰ ਜਦੋਂ ਆਗਿਆ ਆਈ ਤਾਂ ਪਾਪ ਜੀ ਪਿਆ ਅਤੇ ਮੈਂ ਮਰ ਗਿਆ।
10ਮੈਂ ਇਹ ਪਾਇਆ ਕਿ ਜਿਹੜਾ ਹੁਕਮਨਾਮਾ ਜੀਵਨ ਸੀ ਅਸਲ ਵਿੱਚ ਉਹ ਮੇਰੇ ਲਈ ਮੌਤ ਲੈ ਕੇ ਆਇਆ।
11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ।