ਰੋਮਿਆਂ 7

ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ।

Romans 7:11 (UKJV) For sin, taking occasion by the commandment, deceived me, and by it slew me.

9ਇੱਕ ਵਾਰ ਮੈਂ ਪਹਿਲਾਂ ਬਿਵਸਥਾ ਦੇ ਬਿਨ੍ਹਾਂ ਜਿਉਂਦਾ ਸੀ; ਪਰ ਜਦੋਂ ਆਗਿਆ ਆਈ ਤਾਂ ਪਾਪ ਜੀ ਪਿਆ ਅਤੇ ਮੈਂ ਮਰ ਗਿਆ।

10ਮੈਂ ਇਹ ਪਾਇਆ ਕਿ ਜਿਹੜਾ ਹੁਕਮਨਾਮਾ ਜੀਵਨ ਸੀ ਅਸਲ ਵਿੱਚ ਉਹ ਮੇਰੇ ਲਈ ਮੌਤ ਲੈ ਕੇ ਆਇਆ।

11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ।

12ਇਸ ਲਈ, ਬਿਵਸਥਾ ਪਵਿੱਤਰ ਹੈ ਅਤੇ ਇਸ ਦੇ ਹੁਕਮ ਵੀ ਪਵਿੱਤਰ, ਧਰਮੀ ਅਤੇ ਚੰਗੇ ਹਨ।

13ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ। ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.