10ਮੈਂ ਇਹ ਪਾਇਆ ਕਿ ਜਿਹੜਾ ਹੁਕਮਨਾਮਾ ਜੀਵਨ ਸੀ ਅਸਲ ਵਿੱਚ ਉਹ ਮੇਰੇ ਲਈ ਮੌਤ ਲੈ ਕੇ ਆਇਆ।
11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ।
12ਇਸ ਲਈ, ਬਿਵਸਥਾ ਪਵਿੱਤਰ ਹੈ ਅਤੇ ਇਸ ਦੇ ਹੁਕਮ ਵੀ ਪਵਿੱਤਰ, ਧਰਮੀ ਅਤੇ ਚੰਗੇ ਹਨ।
13ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ। ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।
14ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਿਕ ਹੈ; ਪਰ ਮੈਂ ਸਰੀਰਕ ਹਾਂ ਅਤੇ ਮੈਂ ਪਾਪ ਦੇ ਗੁਲਾਮ ਵਜੋਂ ਵੇਚਿਆ ਗਿਆ ਹਾਂ।