ਰੋਮਿਆਂ 7

ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ। ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।

Romans 7:13 (UKJV) Was then that which is good made death unto me? God forbid. But sin, that it might appear sin, working death in me by that which is good; that sin by the commandment might become exceeding sinful.

11ਕਿਉਂ ਜੋ ਪਾਪ ਨੇ ਮੌਕਾ ਪਾ ਕੇ ਹੁਕਮਨਾਮੇ ਦੇ ਦੁਆਰਾ ਮੈਨੂੰ ਧੋਖਾ ਦਿੱਤਾ, ਅਤੇ ਹੁਕਮ ਨੇ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ।

12ਇਸ ਲਈ, ਬਿਵਸਥਾ ਪਵਿੱਤਰ ਹੈ ਅਤੇ ਇਸ ਦੇ ਹੁਕਮ ਵੀ ਪਵਿੱਤਰ, ਧਰਮੀ ਅਤੇ ਚੰਗੇ ਹਨ।

13ਪਰ ਇਹ ਕਿਵੇਂ ਹੋ ਸਕਦਾ ਹੈ? ਕੀ ਬਿਵਸਥਾ, ਜੋ ਭਲੀ ਹੈ, ਮੇਰੀ ਮੌਤ ਦਾ ਕਾਰਨ ਬਣੀ? ਬਿਲਕੁੱਲ ਨਹੀਂ! ਇਹ ਪਾਪ ਸੀ ਜਿਸ ਨੇ ਭਲਾਈ ਦੀ ਵਰਤੋਂ ਕੀਤੀ ਅਤੇ ਮੇਰੇ ਲਈ ਮੌਤ ਲਿਆਂਦੀ ਕਿ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਸਕੇ। ਅਤੇ ਇਸ ਲਈ, ਹੁਕਮ ਦੁਆਰਾ ਪਾਪ ਨੂੰ ਹੋਰ ਵੀ ਭਿਆਨਕ ਦਿਖਾਇਆ ਗਿਆ ਹੈ।

14ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਿਕ ਹੈ; ਪਰ ਮੈਂ ਸਰੀਰਕ ਹਾਂ ਅਤੇ ਮੈਂ ਪਾਪ ਦੇ ਗੁਲਾਮ ਵਜੋਂ ਵੇਚਿਆ ਗਿਆ ਹਾਂ।

15ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਾਂ। ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਪਰ ਜਿਸ ਤੋਂ ਮੈਂ ਨਫ਼ਰਤ ਕਰਦਾ ਹਾਂ ਉਹ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.