10ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਤਾਂ ਭਾਵੇਂ ਤੁਹਾਡਾ ਸਰੀਰ ਪਾਪ ਕਾਰਨ ਮੌਤ ਦੇ ਅਧੀਨ ਹੈ, ਪਰ ਪਵਿੱਤਰ ਆਤਮਾ ਧਰਮ ਦੇ ਕਾਰਨ ਜੀਵਤ ਹੈ।
11ਅਤੇ ਜੇ ਉਸ ਆਤਮਾ ਨੇ ਯਿਸ਼ੂ ਨੂੰ ਮੁਰਦੇ ਤੋਂ ਜਿਵਾਲਿਆ ਅਤੇ ਉਹ ਤੁਹਾਡੇ ਅੰਦਰ ਵੱਸਦਾ ਹੈ, ਤਾਂ ਉਹ ਜਿਸ ਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਵਾਲਿਆ, ਉਹ ਤੁਹਾਡੇ ਮਰਨਹਾਰ ਸਰੀਰ ਨੂੰ ਵੀ ਜੀਵਨ ਦੇਵੇਗਾ, ਕਿਉਂਕਿ ਉਸ ਦਾ ਆਤਮਾ ਤੁਹਾਡੇ ਅੰਦਰ ਰਹਿੰਦਾ ਹੈ।
12ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡਾ ਆਪਣਾ ਫ਼ਰਜ਼ ਬਣਦਾ ਹੈ, ਕਿ ਅਸੀਂ ਪਾਪੀ ਸੁਭਾਅ ਦੇ ਅਨੁਸਾਰ ਜੀਵਨ ਨਾ ਗੁਜ਼ਰੀਏ।
13ਜੇ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹੋ ਤਾਂ ਤੁਸੀਂ ਮਰ ਜਾਵੋਂਗੇ; ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਸਰੀਰ ਦੇ ਪਾਪਾਂ ਨੂੰ ਮਾਰ ਦਿੰਦੇ ਹੋ, ਤਾਂ ਤੁਸੀਂ ਜਿਉਂਦੇ ਹੋਵੋਂਗੇ।
14ਕਿਉਂ ਜੋ ਉਹ ਲੋਕ ਜੋ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਅਧੀਨ ਹਨ ਪਰਮੇਸ਼ਵਰ ਦੇ ਬੱਚੇ ਹਨ।