ਰੋਮਿਆਂ 8

ਅਤੇ ਜੇ ਉਸ ਆਤਮਾ ਨੇ ਯਿਸ਼ੂ ਨੂੰ ਮੁਰਦੇ ਤੋਂ ਜਿਵਾਲਿਆ ਅਤੇ ਉਹ ਤੁਹਾਡੇ ਅੰਦਰ ਵੱਸਦਾ ਹੈ, ਤਾਂ ਉਹ ਜਿਸ ਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਵਾਲਿਆ, ਉਹ ਤੁਹਾਡੇ ਮਰਨਹਾਰ ਸਰੀਰ ਨੂੰ ਵੀ ਜੀਵਨ ਦੇਵੇਗਾ, ਕਿਉਂਕਿ ਉਸ ਦਾ ਆਤਮਾ ਤੁਹਾਡੇ ਅੰਦਰ ਰਹਿੰਦਾ ਹੈ।

Romans 8:11 (UKJV) But if the Spirit of him that raised up Jesus from the dead dwell in you, he that raised up Christ from the dead shall also retore life in your mortal bodies by his Spirit that dwells in you.

9ਪਰ ਤੁਸੀਂ ਪਾਪੀ ਸੁਭਾਅ ਦੇ ਦੁਆਰਾ ਨਹੀਂ ਚੱਲਦੇ ਸਗੋਂ ਆਤਮਾ ਦੁਆਰਾ ਚੱਲਦੇ ਹੋ, ਜੇ ਸੱਚ-ਮੁੱਚ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਅਤੇ ਜੇ ਕਿਸੇ ਕੋਲ ਮਸੀਹ ਦਾ ਪਵਿੱਤਰ ਆਤਮਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ।

10ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਤਾਂ ਭਾਵੇਂ ਤੁਹਾਡਾ ਸਰੀਰ ਪਾਪ ਕਾਰਨ ਮੌਤ ਦੇ ਅਧੀਨ ਹੈ, ਪਰ ਪਵਿੱਤਰ ਆਤਮਾ ਧਰਮ ਦੇ ਕਾਰਨ ਜੀਵਤ ਹੈ।

11ਅਤੇ ਜੇ ਉਸ ਆਤਮਾ ਨੇ ਯਿਸ਼ੂ ਨੂੰ ਮੁਰਦੇ ਤੋਂ ਜਿਵਾਲਿਆ ਅਤੇ ਉਹ ਤੁਹਾਡੇ ਅੰਦਰ ਵੱਸਦਾ ਹੈ, ਤਾਂ ਉਹ ਜਿਸ ਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਵਾਲਿਆ, ਉਹ ਤੁਹਾਡੇ ਮਰਨਹਾਰ ਸਰੀਰ ਨੂੰ ਵੀ ਜੀਵਨ ਦੇਵੇਗਾ, ਕਿਉਂਕਿ ਉਸ ਦਾ ਆਤਮਾ ਤੁਹਾਡੇ ਅੰਦਰ ਰਹਿੰਦਾ ਹੈ।

12ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡਾ ਆਪਣਾ ਫ਼ਰਜ਼ ਬਣਦਾ ਹੈ, ਕਿ ਅਸੀਂ ਪਾਪੀ ਸੁਭਾਅ ਦੇ ਅਨੁਸਾਰ ਜੀਵਨ ਨਾ ਗੁਜ਼ਰੀਏ।

13ਜੇ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹੋ ਤਾਂ ਤੁਸੀਂ ਮਰ ਜਾਵੋਂਗੇ; ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਸਰੀਰ ਦੇ ਪਾਪਾਂ ਨੂੰ ਮਾਰ ਦਿੰਦੇ ਹੋ, ਤਾਂ ਤੁਸੀਂ ਜਿਉਂਦੇ ਹੋਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.