20ਕਿਉਂਕਿ ਸਾਰੀ ਸ੍ਰਿਸ਼ਟੀ ਨਿਰਾਸ਼ਾ ਦੇ ਅਧੀਨ ਹੋਈ, ਸਗੋਂ ਆਪਣੀ ਇੱਛਾ ਨਾਲ ਨਹੀਂ, ਬਲਕਿ ਉਸ ਦੀ ਇੱਛਾ ਦੇ ਅਨੁਸਾਰ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਇਸ ਉਮੀਦ ਦੇ ਅਧੀਨ ਕੀਤਾ ਹੈ।
21ਇਸ ਲਈ ਸ੍ਰਿਸ਼ਟੀ ਵੀ ਵਿਨਾਸ਼ ਦੇ ਬੰਧਨ ਤੋਂ ਛੁਟਕਾਰਾ ਪਾਉਣ ਅਤੇ ਪਰਮੇਸ਼ਵਰ ਦੇ ਬੱਚਿਆਂ ਦੀ ਸ਼ਾਨਦਾਰ ਅਜ਼ਾਦੀ ਪ੍ਰਾਪਤ ਕਰਨ ਦੇ ਦਿਨ ਦੀ ਉਡੀਕ ਕਰ ਰਹੀ ਹੈ।
22ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਅੱਜ ਦੇ ਸਮੇਂ ਤੱਕ ਜਣੇਪੇ ਦੇ ਦੁੱਖਾਂ ਵਾਂਗ ਸਹਿਣ ਕਰ ਰਹੀ ਹੈ।
23ਸਿਰਫ ਇਹੀ ਨਹੀਂ, ਪਰ ਅਸੀਂ ਆਪਣੇ ਆਪ ਵਿੱਚ ਹੀ, ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਪਹਿਲਾਂ ਫ਼ਲ ਹੈ, ਉਹ ਅੰਦਰੂਨੀ ਤੌਰ ਤੇ ਕੁਰਲਾ ਰਹੇ ਹਾਂ ਕਿਉਂਕਿ ਅਸੀਂ ਪੁੱਤਰ ਦੀ ਇੱਛਾ ਨਾਲ, ਸਾਡੇ ਸਰੀਰ ਦੇ ਛੁਟਕਾਰੇ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।
24ਕਿਉਂ ਜੋ ਇਸ ਆਸ ਵਿੱਚ ਅਸੀਂ ਬਚ ਗਏ ਹਾਂ। ਪਰ ਜਿਹੜੀ ਆਸ ਦਿਖਦੀ ਹੈ ਉਹ ਆਸ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਉਸ ਦੀ ਆਸ ਕਿਉਂ ਰੱਖੇਗਾ?