ਰੋਮਿਆਂ 8

ਕਿਉਂ ਜੋ ਇਸ ਆਸ ਵਿੱਚ ਅਸੀਂ ਬਚ ਗਏ ਹਾਂ। ਪਰ ਜਿਹੜੀ ਆਸ ਦਿਖਦੀ ਹੈ ਉਹ ਆਸ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਉਸ ਦੀ ਆਸ ਕਿਉਂ ਰੱਖੇਗਾ?

Romans 8:24 (UKJV) For we are saved by hope: but hope that is seen is not hope: for what a man sees, why does he yet hope for?

22ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਅੱਜ ਦੇ ਸਮੇਂ ਤੱਕ ਜਣੇਪੇ ਦੇ ਦੁੱਖਾਂ ਵਾਂਗ ਸਹਿਣ ਕਰ ਰਹੀ ਹੈ।

23ਸਿਰਫ ਇਹੀ ਨਹੀਂ, ਪਰ ਅਸੀਂ ਆਪਣੇ ਆਪ ਵਿੱਚ ਹੀ, ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਪਹਿਲਾਂ ਫ਼ਲ ਹੈ, ਉਹ ਅੰਦਰੂਨੀ ਤੌਰ ਤੇ ਕੁਰਲਾ ਰਹੇ ਹਾਂ ਕਿਉਂਕਿ ਅਸੀਂ ਪੁੱਤਰ ਦੀ ਇੱਛਾ ਨਾਲ, ਸਾਡੇ ਸਰੀਰ ਦੇ ਛੁਟਕਾਰੇ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

24ਕਿਉਂ ਜੋ ਇਸ ਆਸ ਵਿੱਚ ਅਸੀਂ ਬਚ ਗਏ ਹਾਂ। ਪਰ ਜਿਹੜੀ ਆਸ ਦਿਖਦੀ ਹੈ ਉਹ ਆਸ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਉਸ ਦੀ ਆਸ ਕਿਉਂ ਰੱਖੇਗਾ?

25ਪਰ ਜੇ ਅਸੀਂ ਉਸ ਚੀਜ਼ ਦੀ ਆਸ ਕਰਦੇ ਹਾਂ ਜੋ ਸਾਡੇ ਕੋਲ ਨਹੀਂ ਹੈ, ਤਾਂ ਅਸੀਂ ਧੀਰਜ ਨਾਲ ਇਸ ਦੀ ਉਡੀਕ ਕਰਦੇ ਹਾਂ।

26ਇਸੇ ਤਰ੍ਹਾਂ, ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਪਵਿੱਤਰ ਆਤਮਾ ਖੁਦ ਸਾਡੇ ਲਈ ਅਕੱਥ ਹਾਹੁਕੇ ਭਰ ਕੇ ਪ੍ਰਾਰਥਨਾ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.