31ਤਦ, ਅਸੀਂ ਇਨ੍ਹਾਂ ਗੱਲਾਂ ਦੇ ਜਵਾਬ ਵਿੱਚ ਕੀ ਕਹਾਂਗੇ? ਜੇ ਪਰਮੇਸ਼ਵਰ ਸਾਡੇ ਵੱਲ ਹੈ, ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?
32ਜਿਸ ਨੇ ਆਪਣੇ ਖੁਦ ਦੇ ਪੁੱਤਰ ਨੂੰ ਨਹੀਂ ਬਖਸ਼ਿਆ, ਪਰ ਸਾਡੇ ਸਭਨਾਂ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਫਿਰ ਕਿਵੇਂ ਨਹੀਂ ਉਹ ਉਸ ਦੇ ਪੁੱਤਰ ਨਾਲ ਸਾਡੇ ਤੇ ਸਭ ਕੁਝ ਮਿਹਰਬਾਨ ਕਰੇਗਾ?
33ਉਹਨਾਂ ਲੋਕਾਂ ਵਿਰੁੱਧ ਕੌਣ ਕੋਈ ਦੋਸ਼ ਲਾਵੇਗਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੈ? ਇਹ ਪਰਮੇਸ਼ਵਰ ਹੈ ਜੋ ਧਰਮੀ ਠਹਿਰਾਉਂਦਾ ਹੈ।
34ਫਿਰ ਉਹ ਕੌਣ ਹੈ ਜੋ ਉਹਨਾਂ ਨੂੰ ਦੋਸ਼ੀ ਕਰਾਰ ਦਿੰਦਾ ਹੈ? ਕੋਈ ਵੀ ਨਹੀਂ। ਮਸੀਹ ਯਿਸ਼ੂ ਉਹ ਹੈ ਜੋ ਮਰ ਗਿਆ, ਪਰ ਇਸ ਤੋਂ ਵੀ ਵੱਧ, ਉਸ ਨੂੰ ਮੁਰਦਿਆਂ ਵਿੱਚ ਜਿਵਾਲਿਆ ਗਿਆ। ਉਹ ਪਰਮੇਸ਼ਵਰ ਦੇ ਸੱਜੇ ਹੱਥ ਹੈ ਅਤੇ ਉਹ ਸਾਡੇ ਲਈ ਵੀ ਬੇਨਤੀ ਕਰ ਰਿਹਾ ਹੈ।
35ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਮੁਸੀਬਤ ਜਾ ਕਠਿਨਾਈ ਜਾਂ ਅੱਤਿਆਚਾਰ, ਕਾਲ ਜਾਂ ਨੰਗਾਪਨ ਜਾ ਖ਼ਤਰੇ ਜਾ ਤਲਵਾਰ?