ਰੋਮਿਆਂ 8

ਜਿਸ ਨੇ ਆਪਣੇ ਖੁਦ ਦੇ ਪੁੱਤਰ ਨੂੰ ਨਹੀਂ ਬਖਸ਼ਿਆ, ਪਰ ਸਾਡੇ ਸਭਨਾਂ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਫਿਰ ਕਿਵੇਂ ਨਹੀਂ ਉਹ ਉਸ ਦੇ ਪੁੱਤਰ ਨਾਲ ਸਾਡੇ ਤੇ ਸਭ ਕੁਝ ਮਿਹਰਬਾਨ ਕਰੇਗਾ?

Romans 8:32 (UKJV) He that spared not his own Son, but delivered him up for us all, how shall he not with him also freely give us all things?

30ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਠਹਿਰਾਇਆ ਹੈ, ਉਸ ਨੂੰ ਬੁਲਾਇਆ ਵੀ ਹੈ; ਜਿਨ੍ਹਾਂ ਨੂੰ ਉਸ ਨੇ ਬੁਲਾਇਆ, ਉਹਨਾਂ ਨੂੰ ਧਰਮੀ ਵੀ ਠਹਿਰਾਇਆ; ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ, ਉਹਨਾਂ ਨੂੰ ਉਸ ਨੇ ਮਹਿਮਾ ਵੀ ਦਿੱਤੀ।

31ਤਦ, ਅਸੀਂ ਇਨ੍ਹਾਂ ਗੱਲਾਂ ਦੇ ਜਵਾਬ ਵਿੱਚ ਕੀ ਕਹਾਂਗੇ? ਜੇ ਪਰਮੇਸ਼ਵਰ ਸਾਡੇ ਵੱਲ ਹੈ, ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?

32ਜਿਸ ਨੇ ਆਪਣੇ ਖੁਦ ਦੇ ਪੁੱਤਰ ਨੂੰ ਨਹੀਂ ਬਖਸ਼ਿਆ, ਪਰ ਸਾਡੇ ਸਭਨਾਂ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਫਿਰ ਕਿਵੇਂ ਨਹੀਂ ਉਹ ਉਸ ਦੇ ਪੁੱਤਰ ਨਾਲ ਸਾਡੇ ਤੇ ਸਭ ਕੁਝ ਮਿਹਰਬਾਨ ਕਰੇਗਾ?

33ਉਹਨਾਂ ਲੋਕਾਂ ਵਿਰੁੱਧ ਕੌਣ ਕੋਈ ਦੋਸ਼ ਲਾਵੇਗਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੈ? ਇਹ ਪਰਮੇਸ਼ਵਰ ਹੈ ਜੋ ਧਰਮੀ ਠਹਿਰਾਉਂਦਾ ਹੈ।

34ਫਿਰ ਉਹ ਕੌਣ ਹੈ ਜੋ ਉਹਨਾਂ ਨੂੰ ਦੋਸ਼ੀ ਕਰਾਰ ਦਿੰਦਾ ਹੈ? ਕੋਈ ਵੀ ਨਹੀਂ। ਮਸੀਹ ਯਿਸ਼ੂ ਉਹ ਹੈ ਜੋ ਮਰ ਗਿਆ, ਪਰ ਇਸ ਤੋਂ ਵੀ ਵੱਧ, ਉਸ ਨੂੰ ਮੁਰਦਿਆਂ ਵਿੱਚ ਜਿਵਾਲਿਆ ਗਿਆ। ਉਹ ਪਰਮੇਸ਼ਵਰ ਦੇ ਸੱਜੇ ਹੱਥ ਹੈ ਅਤੇ ਉਹ ਸਾਡੇ ਲਈ ਵੀ ਬੇਨਤੀ ਕਰ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.