2ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸ਼ੂ ਦੇ ਰਾਹੀਂ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਮੁਕਤ ਕੀਤਾ ਹੈ।
3ਉਹ ਕੰਮ ਜੋ ਮਨੁੱਖ ਦੇ ਪਾਪੀ ਸੁਭਾਅ ਦੇ ਕਾਰਨ ਬਿਵਸਥਾ ਨੇ ਪੂਰਾ ਨਹੀਂ ਕੀਤਾ, ਉਹ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਗਿਆ ਉਸ ਨੇ ਆਪਣੇ ਪੁੱਤਰ ਨੂੰ ਇੱਕ ਪਾਪੀ ਆਦਮੀ ਵਾਂਗ ਬਣਾਇਆ ਅਤੇ ਉਸ ਨੂੰ ਪਾਪ ਦੀ ਭੇਟ ਵਜੋਂ ਭੇਜਿਆ। ਇਸ ਤਰ੍ਹਾਂ ਉਸ ਨੇ ਪਾਪੀ ਸਰੀਰ ਵਿੱਚ ਹੀ ਪਾਪ ਦੀ ਸਜ਼ਾ ਦਿੱਤੀ।
4ਇਸ ਲਈ ਕਿ ਕਾਨੂੰਨ ਦੀ ਧਰਮੀ ਲੋੜ ਸਾਡੇ ਵਿੱਚ ਪੂਰੀ ਤਰ੍ਹਾਂ ਪੂਰੀ ਹੋਵੇ, ਜੋ ਸਰੀਰ ਦੇ ਅਨੁਸਾਰ ਨਹੀਂ ਬਲਕਿ ਪਵਿੱਤਰ ਆਤਮਾ ਦੇ ਅਨੁਸਾਰ ਜੀਉਂਦੇ ਹਨ।
5ਉਹ ਜਿਹੜੇ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਪਰ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਉਂਦੇ ਹਨ ਉਹਨਾਂ ਦੇ ਮਨ ਉਹ ਗੱਲਾਂ ਤੇ ਉੱਤੇ ਮਨ ਲਾਉਂਦੇ ਹਨ ਜੋ ਪਵਿੱਤਰ ਆਤਮਾ ਚਾਹੁੰਦਾ ਹੈ।
6ਇਸ ਲਈ ਮਨ ਨੂੰ ਪਾਪੀ ਸੁਭਾਅ ਉੱਤੇ ਲਾਉਣਾ ਮੌਤ ਵੱਲ ਲੈ ਜਾਂਦਾ ਹੈ, ਪਰ ਪਵਿੱਤਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ।