ਰੋਮਿਆਂ 8

ਇਸ ਲਈ ਮਨ ਨੂੰ ਪਾਪੀ ਸੁਭਾਅ ਉੱਤੇ ਲਾਉਣਾ ਮੌਤ ਵੱਲ ਲੈ ਜਾਂਦਾ ਹੈ, ਪਰ ਪਵਿੱਤਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ।

Romans 8:6 (UKJV) In order to be carnally minded is death; but to be spiritually minded is life and peace.

4ਇਸ ਲਈ ਕਿ ਕਾਨੂੰਨ ਦੀ ਧਰਮੀ ਲੋੜ ਸਾਡੇ ਵਿੱਚ ਪੂਰੀ ਤਰ੍ਹਾਂ ਪੂਰੀ ਹੋਵੇ, ਜੋ ਸਰੀਰ ਦੇ ਅਨੁਸਾਰ ਨਹੀਂ ਬਲਕਿ ਪਵਿੱਤਰ ਆਤਮਾ ਦੇ ਅਨੁਸਾਰ ਜੀਉਂਦੇ ਹਨ।

5ਉਹ ਜਿਹੜੇ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਪਰ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਉਂਦੇ ਹਨ ਉਹਨਾਂ ਦੇ ਮਨ ਉਹ ਗੱਲਾਂ ਤੇ ਉੱਤੇ ਮਨ ਲਾਉਂਦੇ ਹਨ ਜੋ ਪਵਿੱਤਰ ਆਤਮਾ ਚਾਹੁੰਦਾ ਹੈ।

6ਇਸ ਲਈ ਮਨ ਨੂੰ ਪਾਪੀ ਸੁਭਾਅ ਉੱਤੇ ਲਾਉਣਾ ਮੌਤ ਵੱਲ ਲੈ ਜਾਂਦਾ ਹੈ, ਪਰ ਪਵਿੱਤਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ।

7ਕਿਉਂਕਿ ਪਾਪੀ ਸੁਭਾਅ ਹਮੇਸ਼ਾ ਪਰਮੇਸ਼ਵਰ ਦਾ ਵੈਰੀ ਹੁੰਦਾ ਹੈ। ਇਹ ਪਰਮੇਸ਼ਵਰ ਦੇ ਬਿਵਸਥਾ ਦੇ ਅਧੀਨ ਨਹੀਂ ਹੁੰਦਾ ਅਤੇ ਨਾ ਹੀ ਇਹ ਕਰ ਸਕਦਾ ਹੈ।

8ਉਹ ਜਿਹੜੇ ਆਪਣੇ ਪਾਪੀ ਸੁਭਾਅ ਦੇ ਅੰਦਰ ਰਹਿੰਦੇ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.