19ਤੁਹਾਡੇ ਵਿੱਚੋਂ ਕੋਈ ਮੈਨੂੰ ਕਹੇਗਾ: “ਕਿ ਫਿਰ ਪਰਮੇਸ਼ਵਰ ਸਾਡੇ ਉੱਤੇ ਦੋਸ਼ ਕਿਉਂ ਲਾਉਂਦਾ ਹੈ? ਕਿਉਂਕਿ ਕੌਣ ਪਰਮੇਸ਼ਵਰ ਦੀ ਇੱਛਾ ਦਾ ਵਿਰੋਧ ਕਰਨ ਦੇ ਯੋਗ ਹੈ?”
20ਤੁਸੀਂ ਕੌਣ ਹੋ ਜੋ ਪਰਮੇਸ਼ਵਰ ਨਾਲ ਬਹਿਸ ਕਰਨ ਦੀ ਹਿੰਮਤ ਕਰੋ? ਕੀ ਕੋਈ ਚੀਜ਼ ਕਦੇ ਆਪਣੇ ਸਿਰਜਣਹਾਰ ਨੂੰ ਪੁੱਛ ਸਕਦੀ ਹੈ, “ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ?”
21ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਵੇ ਅਤੇ ਕੁਝ ਆਮ ਵਰਤੋਂ ਲਈ?
22ਇਸੇ ਤਰ੍ਹਾਂ, ਪਰਮੇਸ਼ਵਰ ਨੂੰ ਆਪਣਾ ਕ੍ਰੋਧ ਅਤੇ ਆਪਣੀ ਸ਼ਕਤੀ ਦਿਖਾਉਣ ਦਾ ਅਧਿਕਾਰ ਹੈ, ਉਹ ਉਨ੍ਹਾਂ ਲੋਕਾਂ ਨਾਲ ਬਹੁਤ ਧੀਰਜ ਰੱਖਦਾ ਹੈ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਡਿੱਗਦਾ ਹੈ, ਜੋ ਤਬਾਹੀ ਲਈ ਹੁੰਦੇ ਹਨ।
23ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸ ਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ।