ਰੋਮਿਆਂ 9

ਇਸੇ ਤਰ੍ਹਾਂ, ਪਰਮੇਸ਼ਵਰ ਨੂੰ ਆਪਣਾ ਕ੍ਰੋਧ ਅਤੇ ਆਪਣੀ ਸ਼ਕਤੀ ਦਿਖਾਉਣ ਦਾ ਅਧਿਕਾਰ ਹੈ, ਉਹ ਉਨ੍ਹਾਂ ਲੋਕਾਂ ਨਾਲ ਬਹੁਤ ਧੀਰਜ ਰੱਖਦਾ ਹੈ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਡਿੱਗਦਾ ਹੈ, ਜੋ ਤਬਾਹੀ ਲਈ ਹੁੰਦੇ ਹਨ।

Romans 9:22 (UKJV) What if God, willing to show his wrath, and to make his power known, endured with much longsuffering the vessels of wrath fitted to destruction:

20ਤੁਸੀਂ ਕੌਣ ਹੋ ਜੋ ਪਰਮੇਸ਼ਵਰ ਨਾਲ ਬਹਿਸ ਕਰਨ ਦੀ ਹਿੰਮਤ ਕਰੋ? ਕੀ ਕੋਈ ਚੀਜ਼ ਕਦੇ ਆਪਣੇ ਸਿਰਜਣਹਾਰ ਨੂੰ ਪੁੱਛ ਸਕਦੀ ਹੈ, “ਤੂੰ ਮੈਨੂੰ ਇਸ ਤਰ੍ਹਾਂ ਕਿਉਂ ਬਣਾਇਆ ਹੈ?”

21ਕੀ ਘੁਮਿਆਰ ਨੂੰ ਇਹ ਅਧਿਕਾਰ ਨਹੀਂ ਕਿ ਇੱਕੋ ਮਿੱਟੀ ਵਿਚੋਂ ਕੁਝ ਬਰਤਨ ਖਾਸ ਮਕਸਦ ਲਈ ਬਣਾਵੇ ਅਤੇ ਕੁਝ ਆਮ ਵਰਤੋਂ ਲਈ?

22ਇਸੇ ਤਰ੍ਹਾਂ, ਪਰਮੇਸ਼ਵਰ ਨੂੰ ਆਪਣਾ ਕ੍ਰੋਧ ਅਤੇ ਆਪਣੀ ਸ਼ਕਤੀ ਦਿਖਾਉਣ ਦਾ ਅਧਿਕਾਰ ਹੈ, ਉਹ ਉਨ੍ਹਾਂ ਲੋਕਾਂ ਨਾਲ ਬਹੁਤ ਧੀਰਜ ਰੱਖਦਾ ਹੈ ਜਿਨ੍ਹਾਂ ਉੱਤੇ ਉਸ ਦਾ ਕ੍ਰੋਧ ਡਿੱਗਦਾ ਹੈ, ਜੋ ਤਬਾਹੀ ਲਈ ਹੁੰਦੇ ਹਨ।

23ਜੇ ਪਰਮੇਸ਼ਵਰ ਨੇ ਅਜਿਹਾ ਕੀਤਾ ਹੈ ਤਾਂ ਉਹ ਆਪਣੀ ਮਹਿਮਾ ਦੇ ਧਨ ਨੂੰ ਉਹਨਾਂ ਦਯਾ ਦੇ ਭਾਂਡਿਆਂ ਉੱਤੇ ਪ੍ਰਗਟ ਕਰ ਸਕੇ, ਜਿਸ ਨੂੰ ਉਸ ਨੇ ਮਹਿਮਾ ਲਈ ਪਹਿਲਾਂ ਤੋਂ ਤਿਆਰ ਕੀਤਾ ਸੀ।

24ਸਾਨੂੰ ਵੀ ਜਿਸ ਨੂੰ ਉਸ ਨੇ ਵੀ ਬੁਲਾਇਆ ਸੀ, ਨਾ ਸਿਰਫ ਯਹੂਦੀਆਂ ਵਿੱਚੋਂ, ਪਰ ਗ਼ੈਰ-ਯਹੂਦੀਆਂ ਵਿੱਚੋਂ ਵੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.