24ਸਾਨੂੰ ਵੀ ਜਿਸ ਨੂੰ ਉਸ ਨੇ ਵੀ ਬੁਲਾਇਆ ਸੀ, ਨਾ ਸਿਰਫ ਯਹੂਦੀਆਂ ਵਿੱਚੋਂ, ਪਰ ਗ਼ੈਰ-ਯਹੂਦੀਆਂ ਵਿੱਚੋਂ ਵੀ?
25ਜਿਵੇਂ ਕਿ ਉਹ ਹੋਸ਼ੇਆ ਵਿੱਚ ਕਹਿੰਦਾ ਹੈ: “ਮੈਂ ਉਹਨਾਂ ਨੂੰ ‘ਮੇਰੇ ਲੋਕ’ ਕਹਾਂਗਾ ਜੋ ਮੇਰੇ ਲੋਕ ਨਹੀਂ ਹਨ; ਅਤੇ ਮੈਂ ਉਸ ਨੂੰ ਮੇਰਾ ਪਿਆਰਾ ਕਹਾਂਗਾ ਜੋ ਮੇਰਾ ਪਿਆਰਾ ਨਹੀਂ ਹੈ।”
26ਅਤੇ, “ਉਸੇ ਜਗ੍ਹਾ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’ ਉੱਥੇ ਉਹਨਾਂ ਨੂੰ ‘ਜੀਉਂਦੇ ਪਰਮੇਸ਼ਵਰ ਦੇ ਬੱਚੇ’ ਕਿਹਾ ਜਾਵੇਗਾ।”
27ਯਸ਼ਾਯਾਹ ਨੇ ਇਸਰਾਏਲ ਬਾਰੇ ਦੁਹਾਈ ਦਿੱਤੀ: “ਹਾਲਾਂਕਿ ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਰਗੀ ਸੀ, ਸਿਰਫ ਚੁਣੇ ਬਚਾਏ ਜਾਣਗੇ।
28ਕਿਉਂਕਿ ਪ੍ਰਭੂ ਧਰਤੀ ਉੱਤੇ ਆਪਣੀ ਸਜ਼ਾ ਦੀ ਗਤੀ ਅਤੇ ਅੰਤ ਨੂੰ ਪੂਰਾ ਕਰੇਗਾ।”