ਰੋਮਿਆਂ 9

ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਹਮੇਸ਼ਾ ਲਈ ਸਰਾਪਿਆ ਜਾਵਾਂ ਅਤੇ ਮਸੀਹ ਤੋਂ ਵੱਖ ਹੋ ਜਾਵਾਂ ਜੇ ਇਹ ਉਨ੍ਹਾਂ ਨੂੰ ਬਚਾਏਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਲਈ ਆਪਣੇ ਭਰਾਵਾਂ ਦੀ ਖ਼ਾਤਰ ਜੋ ਕਿ ਸਰੀਰ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਹਨ ਸਰਾਪਿਆ ਜਾਣਾ ਬਿਹਤਰ ਹੁੰਦਾ, ਅਤੇ ਮਸੀਹ ਤੋਂ ਵੱਖਰਾ ਹੋ ਜਾਵਾਂ ਜੇ ਇਹ ਕਰਨ ਨਾਲ ਉਨ੍ਹਾਂ ਦਾ ਬਚਾ ਹੋ ਸਕਦਾ ਹੈ,

Romans 9:3 (UKJV) For I could wish that myself were accursed from Christ for my brethren, my kinsmen according to the flesh:

1ਮੈਂ ਮਸੀਹ ਵਿੱਚ ਸੱਚ ਬੋਲਦਾ ਹਾਂ। ਮੈਂ ਝੂਠ ਨਹੀਂ ਬੋਲ ਰਿਹਾ, ਮੇਰਾ ਮਨ ਪਵਿੱਤਰ ਆਤਮਾ ਦੁਆਰਾ ਮੇਰਾ ਗਵਾਹ ਹੈ।

2ਕਿ ਮੇਰਾ ਦਿਲ ਬਹੁਤ ਦੁੱਖੀ ਹੈ ਅਤੇ ਇਸ ਵਿੱਚ ਬੇਅੰਤ ਦੁੱਖ ਹੈ।

3ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਹਮੇਸ਼ਾ ਲਈ ਸਰਾਪਿਆ ਜਾਵਾਂ ਅਤੇ ਮਸੀਹ ਤੋਂ ਵੱਖ ਹੋ ਜਾਵਾਂ ਜੇ ਇਹ ਉਨ੍ਹਾਂ ਨੂੰ ਬਚਾਏਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਲਈ ਆਪਣੇ ਭਰਾਵਾਂ ਦੀ ਖ਼ਾਤਰ ਜੋ ਕਿ ਸਰੀਰ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਹਨ ਸਰਾਪਿਆ ਜਾਣਾ ਬਿਹਤਰ ਹੁੰਦਾ, ਅਤੇ ਮਸੀਹ ਤੋਂ ਵੱਖਰਾ ਹੋ ਜਾਵਾਂ ਜੇ ਇਹ ਕਰਨ ਨਾਲ ਉਨ੍ਹਾਂ ਦਾ ਬਚਾ ਹੋ ਸਕਦਾ ਹੈ,

4ਉਹ ਇਸਰਾਏਲ ਦੇ ਲੋਕ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਗੋਦ ਲਏ ਬੱਚੇ ਹੋਣ ਲਈ ਚੁਣਿਆ ਗਿਆ ਹੈ। ਪਰਮੇਸ਼ਵਰ ਨੇ ਉਨ੍ਹਾਂ ਉੱਤੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹੇ ਅਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਸ ਨੇ ਉਨ੍ਹਾਂ ਨੂੰ ਉਸ ਦੀ ਉਪਾਸਨਾ ਕਰਨ ਅਤੇ ਉਸ ਦੇ ਸ਼ਾਨਦਾਰ ਵਾਅਦੇ ਪ੍ਰਾਪਤ ਕਰਨ ਦਾ ਸਨਮਾਨ ਦਿੱਤਾ।

5ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.