ਰੋਮਿਆਂ 9

ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!

Romans 9:5 (UKJV) Whose are the fathers, and of whom as concerning the flesh Christ came, who is over all, God blessed for ever. Amen.

3ਮੈਂ ਆਪਣੇ ਯਹੂਦੀ ਭਰਾਵਾਂ ਅਤੇ ਭੈਣਾਂ ਲਈ ਮੈਂ ਹਮੇਸ਼ਾ ਲਈ ਸਰਾਪਿਆ ਜਾਵਾਂ ਅਤੇ ਮਸੀਹ ਤੋਂ ਵੱਖ ਹੋ ਜਾਵਾਂ ਜੇ ਇਹ ਉਨ੍ਹਾਂ ਨੂੰ ਬਚਾਏਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਲਈ ਆਪਣੇ ਭਰਾਵਾਂ ਦੀ ਖ਼ਾਤਰ ਜੋ ਕਿ ਸਰੀਰ ਵਿੱਚ ਮੇਰੇ ਆਪਣੇ ਰਿਸ਼ਤੇਦਾਰ ਹਨ ਸਰਾਪਿਆ ਜਾਣਾ ਬਿਹਤਰ ਹੁੰਦਾ, ਅਤੇ ਮਸੀਹ ਤੋਂ ਵੱਖਰਾ ਹੋ ਜਾਵਾਂ ਜੇ ਇਹ ਕਰਨ ਨਾਲ ਉਨ੍ਹਾਂ ਦਾ ਬਚਾ ਹੋ ਸਕਦਾ ਹੈ,

4ਉਹ ਇਸਰਾਏਲ ਦੇ ਲੋਕ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਗੋਦ ਲਏ ਬੱਚੇ ਹੋਣ ਲਈ ਚੁਣਿਆ ਗਿਆ ਹੈ। ਪਰਮੇਸ਼ਵਰ ਨੇ ਉਨ੍ਹਾਂ ਉੱਤੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹੇ ਅਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਸ ਨੇ ਉਨ੍ਹਾਂ ਨੂੰ ਉਸ ਦੀ ਉਪਾਸਨਾ ਕਰਨ ਅਤੇ ਉਸ ਦੇ ਸ਼ਾਨਦਾਰ ਵਾਅਦੇ ਪ੍ਰਾਪਤ ਕਰਨ ਦਾ ਸਨਮਾਨ ਦਿੱਤਾ।

5ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!

6ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਦਾ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ।

7ਕੇਵਲ ਅਬਰਾਹਾਮ ਦੀ ਸੰਤਾਨ ਹੋਣਾ ਹੀ ਉਹਨਾਂ ਨੂੰ ਅਸਲ ਵਿੱਚ ਅਬਰਾਹਾਮ ਦੇ ਬੱਚੇ ਨਹੀਂ ਬਣਾਉਂਦਾ। ਕਿਉਂਕਿ ਬਚਨ ਕਹਿੰਦਾ ਹੈ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ” ਹਾਲਾਂਕਿ ਅਬਰਾਹਾਮ ਦੇ ਹੋਰ ਬੱਚੇ ਵੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.