ਰੋਮਿਆਂ 9

ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਦਾ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ।

Romans 9:6 (UKJV) Not as though the word of God has taken no effect. For they are not all Israel, which are of Israel:

4ਉਹ ਇਸਰਾਏਲ ਦੇ ਲੋਕ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਦੇ ਗੋਦ ਲਏ ਬੱਚੇ ਹੋਣ ਲਈ ਚੁਣਿਆ ਗਿਆ ਹੈ। ਪਰਮੇਸ਼ਵਰ ਨੇ ਉਨ੍ਹਾਂ ਉੱਤੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਨੇ ਉਨ੍ਹਾਂ ਨਾਲ ਨੇਮ ਬੰਨ੍ਹੇ ਅਤੇ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ। ਉਸ ਨੇ ਉਨ੍ਹਾਂ ਨੂੰ ਉਸ ਦੀ ਉਪਾਸਨਾ ਕਰਨ ਅਤੇ ਉਸ ਦੇ ਸ਼ਾਨਦਾਰ ਵਾਅਦੇ ਪ੍ਰਾਪਤ ਕਰਨ ਦਾ ਸਨਮਾਨ ਦਿੱਤਾ।

5ਨਾਲੇ ਉਹਨਾਂ ਦੇ ਪਿਉ-ਦਾਦਿਆਂ ਵਿੱਚੋਂ ਮਸੀਹ ਦਾ ਮਨੁੱਖੀ ਜਨਮ ਵੀ ਹੋਇਆ, ਜੋ ਸਾਰਿਆਂ ਦਾ ਪਰਮੇਸ਼ਵਰ ਹੈ, ਅਤੇ ਸਦਾ ਪ੍ਰਸ਼ੰਸਾ ਦੇ ਯੋਗ ਹੈ! ਆਮੀਨ!

6ਇਹ ਇਸ ਤਰ੍ਹਾਂ ਨਹੀਂ ਹੈ ਕਿ ਪਰਮੇਸ਼ਵਰ ਦਾ ਬਚਨ ਅਸਫ਼ਲ ਹੋ ਗਿਆ ਸੀ। ਸਾਰੇ ਲੋਕ ਜੋ ਇਸਰਾਏਲ ਤੋਂ ਆਏ ਹਨ ਇਸਰਾਏਲੀ ਨਹੀਂ ਹਨ।

7ਕੇਵਲ ਅਬਰਾਹਾਮ ਦੀ ਸੰਤਾਨ ਹੋਣਾ ਹੀ ਉਹਨਾਂ ਨੂੰ ਅਸਲ ਵਿੱਚ ਅਬਰਾਹਾਮ ਦੇ ਬੱਚੇ ਨਹੀਂ ਬਣਾਉਂਦਾ। ਕਿਉਂਕਿ ਬਚਨ ਕਹਿੰਦਾ ਹੈ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ” ਹਾਲਾਂਕਿ ਅਬਰਾਹਾਮ ਦੇ ਹੋਰ ਬੱਚੇ ਵੀ ਸਨ।

8ਇਸਦਾ ਅਰਥ ਇਹ ਹੈ ਕਿ ਅਬਰਾਹਾਮ ਦੀ ਸਰੀਰਕ ਔਲਾਦ ਜ਼ਰੂਰੀ ਨਹੀਂ ਹੈ ਕਿ ਉਹ ਪਰਮੇਸ਼ਵਰ ਦੇ ਬੱਚੇ ਹਨ। ਪਰ ਇਹ ਵਾਅਦੇ ਦੇ ਬੱਚੇ ਹਨ ਜਿਨ੍ਹਾਂ ਨੂੰ ਅਬਰਾਹਾਮ ਦੀ ਸੰਤਾਨ ਮੰਨਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.