10ਅਤੇ ਉਹਨਾਂ ਉਸ ਨੂੰ ਆਖਿਆ, “ਅਸੀਂ ਤੇਰੇ ਨਾਲ ਤੇਰੇ ਲੋਕਾਂ ਦੇ ਵਿੱਚ ਮੁੜ ਜਾਵਾਂਗੀਆਂ।”
11ਪਰ ਨਾਓਮੀ ਨੇ ਆਖਿਆ, “ਹੇ ਮੇਰੀ ਧੀਓ ਘਰ ਚਲੀਆਂ ਜਾਓ। ਤੁਸੀਂ ਮੇਰੇ ਨਾਲ ਕਿਉਂ ਆਉਂਦੀਆਂ ਹੋ? ਕੀ ਮੇਰੇ ਗਰਭ ਵਿੱਚ ਹੋਰ ਪੁੱਤਰ ਹਨ ਜੋ ਤੁਹਾਡੇ ਪਤੀ ਬਣਨ?
12ਹੇ ਮੇਰੀਓ ਧੀਓ, ਘਰ ਵਾਪਸ ਚਲੀਆਂ ਜਾਓ। ਮੈਂ ਬਹੁਤ ਬੁੱਢੀ ਹੋ ਗਈ ਹਾਂ ਅਤੇ ਕੋਈ ਹੋਰ ਪਤੀ ਕਰਨ ਯੋਗ ਨਹੀਂ ਹਾਂ, ਜੇ ਮੈਂ ਆਖਾਂ ਕਿ ਮੈਨੂੰ ਆਸ ਹੈ ਕਿ ਜੇਕਰ ਅੱਜ ਦੀ ਰਾਤ ਮੇਰਾ ਪਤੀ ਹੁੰਦਾ ਅਤੇ ਮੈਂ ਮੁੰਡੇ ਜੰਮਦੀ।
13ਕੀ ਤੁਸੀਂ ਉਹਨਾਂ ਦੇ ਵੱਡੇ ਹੋਣ ਤੱਕ ਉਡੀਕ ਕਰੋਗੇ? ਅਤੇ ਉਨ੍ਹਾਂ ਦੀ ਆਸ ਉੱਤੇ ਪਤੀ ਨਾ ਕਰਦੀਆਂ? ਨਹੀਂ, ਮੇਰੀ ਧੀਓ। ਕਿਉਂਕਿ ਮੇਰਾ ਦੁੱਖ ਤੁਹਾਡੇ ਦੁੱਖ ਨਾਲੋਂ ਬਹੁਤ ਵੱਡਾ ਹੈ, ਕਿਉਂ ਜੋ ਯਾਹਵੇਹ ਦਾ ਹੱਥ ਮੇਰੇ ਵਿਰੁੱਧ ਉੱਠਿਆ ਹੈ!”
14ਇਹ ਸੁਣ ਕੇ ਉਹ ਫੇਰ ਉੱਚੀ ਆਵਾਜ਼ ਵਿੱਚ ਰੋਈਆਂ ਫਿਰ ਆਰਪਾਹ ਨੇ ਆਪਣੀ ਸੱਸ ਨੂੰ ਚੁੰਮਿਆ, ਪਰ ਰੂਥ ਉਸ ਨਾਲ ਚਿੰਬੜੀ ਰਹੀ।