ਰੂਥ 1

ਹੁਣ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਰਹਿ ਗਈ।

Ruth 1:3 (UKJV) And Elimelech Naomi's husband died; and she was left, and her two sons.

1ਜਿਨ੍ਹਾਂ ਦਿਨਾਂ ਵਿੱਚ ਨਿਆਂਕਾਰ ਰਾਜ ਕਰਦੇ ਸਨ, ਉਹਨਾਂ ਦਿਨਾਂ ਵਿੱਚ ਦੇਸ਼ ਵਿੱਚ ਕਾਲ ਪੈ ਗਿਆ। ਇਸ ਲਈ ਯਹੂਦਾਹ ਦੇ ਬੈਤਲਹਮ ਤੋਂ ਇੱਕ ਆਦਮੀ ਆਪਣੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਮੋਆਬ ਦੇ ਦੇਸ਼ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ।

2ਉਸ ਮਨੁੱਖ ਦਾ ਨਾਮ ਅਲੀਮੇਲੇਕ ਸੀ, ਉਹ ਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਹ ਦੇ ਦੋ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਨੂੰ ਗਏ ਅਤੇ ਉੱਥੇ ਰਹਿਣ ਲੱਗੇ।

3ਹੁਣ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਰਹਿ ਗਈ।

4ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ,

5ਮਹਿਲੋਨ ਅਤੇ ਕਿਲਓਨ ਦੋਵੇਂ ਵੀ ਮਰ ਗਏ ਅਤੇ ਨਾਓਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਤੋਂ ਬਿਨਾਂ ਇਕੱਲੀ ਰਹਿ ਗਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.