ਰੂਥ 1

ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ,

Ruth 1:4 (UKJV) And they took them wives of the women of Moab; the name of the one was Orpah, and the name of the other Ruth: and they dwelled there about ten years.

2ਉਸ ਮਨੁੱਖ ਦਾ ਨਾਮ ਅਲੀਮੇਲੇਕ ਸੀ, ਉਹ ਦੀ ਪਤਨੀ ਦਾ ਨਾਮ ਨਾਓਮੀ ਸੀ ਅਤੇ ਉਹ ਦੇ ਦੋ ਪੁੱਤਰਾਂ ਦੇ ਨਾਮ ਮਹਿਲੋਨ ਅਤੇ ਕਿਲਓਨ ਸਨ। ਇਹ ਬੈਤਲਹਮ ਸ਼ਹਿਰ ਦੇ ਯਹੂਦਾਹ ਖੇਤਰ ਦੇ ਅਫਰਾਥੀ ਸਮੂਹ ਦੇ ਸਨ ਅਤੇ ਉਹ ਮੋਆਬ ਨੂੰ ਗਏ ਅਤੇ ਉੱਥੇ ਰਹਿਣ ਲੱਗੇ।

3ਹੁਣ ਨਾਓਮੀ ਦਾ ਪਤੀ ਅਲੀਮਲਕ ਮਰ ਗਿਆ ਅਤੇ ਉਹ ਆਪਣੇ ਦੋ ਪੁੱਤਰਾਂ ਸਮੇਤ ਰਹਿ ਗਈ।

4ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ,

5ਮਹਿਲੋਨ ਅਤੇ ਕਿਲਓਨ ਦੋਵੇਂ ਵੀ ਮਰ ਗਏ ਅਤੇ ਨਾਓਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਤੋਂ ਬਿਨਾਂ ਇਕੱਲੀ ਰਹਿ ਗਈ।

6ਨਾਓਮੀ ਆਪਣੀਆਂ ਦੋਹਾਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਾਹਵੇਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.