4ਉਹਨਾਂ ਪੁੱਤਰਾਂ ਨੇ ਮੋਆਬੀ ਔਰਤਾਂ ਨਾਲ ਵਿਆਹ ਕੀਤਾ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਆਰਪਾਹ ਅਤੇ ਦੂਸਰੀ ਦਾ ਰੂਥ ਸੀ। ਉਹਨਾਂ ਦੇ ਉੱਥੇ ਲਗਭਗ ਦਸ ਸਾਲ ਰਹਿਣ ਤੋਂ ਬਾਅਦ,
5ਮਹਿਲੋਨ ਅਤੇ ਕਿਲਓਨ ਦੋਵੇਂ ਵੀ ਮਰ ਗਏ ਅਤੇ ਨਾਓਮੀ ਆਪਣੇ ਦੋਹਾਂ ਪੁੱਤਰਾਂ ਅਤੇ ਪਤੀ ਤੋਂ ਬਿਨਾਂ ਇਕੱਲੀ ਰਹਿ ਗਈ।
6ਨਾਓਮੀ ਆਪਣੀਆਂ ਦੋਹਾਂ ਨੂੰਹਾਂ ਦੇ ਨਾਲ ਮੋਆਬ ਦੇ ਦੇਸ ਤੋਂ ਵਾਪਸ ਜਾਣ ਲਈ ਉੱਠੀ ਕਿਉਂਕਿ ਉਸ ਨੇ ਮੋਆਬ ਦੇ ਦੇਸ਼ ਵਿੱਚ ਇਹ ਗੱਲ ਸੁਣੀ ਕਿ ਯਾਹਵੇਹ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ ਅਤੇ ਉਹਨਾਂ ਨੂੰ ਰੋਟੀ ਦਿੱਤੀ ਹੈ।
7ਇਸ ਲਈ ਉਹ ਆਪਣੀਆਂ ਦੋਹਾਂ ਨੂੰਹਾਂ ਨਾਲ ਉਹ ਥਾਂ ਛੱਡ ਗਈ ਜਿੱਥੇ ਉਹ ਰਹਿੰਦੀ ਸੀ ਅਤੇ ਉਸ ਰਾਹ ਉੱਤੇ ਚੱਲ ਪਈ ਜੋ ਉਹਨਾਂ ਨੂੰ ਯਹੂਦਾਹ ਦੇ ਦੇਸ਼ ਵਿੱਚ ਵਾਪਸ ਲੈ ਜਾਂਦਾ ਸੀ।
8ਤਦ ਨਾਓਮੀ ਨੇ ਆਪਣੀਆਂ ਦੋ ਨੂੰਹਾਂ ਨੂੰ ਆਖਿਆ, “ਤੁਸੀਂ ਦੋਵੇਂ ਆਪੋ-ਆਪਣੇ ਘਰ ਵਾਪਸ ਚਲੀਆਂ ਜਾਓ। ਜਿਵੇਂ ਤੁਸੀਂ ਮੇਰੇ ਮ੍ਰਿਤਕਾਂ ਉੱਤੇ ਅਤੇ ਮੇਰੇ ਉੱਤੇ ਦਯਾ ਕੀਤੀ ਹੈ, ਉਸੇ ਤਰ੍ਹਾਂ ਯਾਹਵੇਹ ਤੁਹਾਡੇ ਉੱਤੇ ਦਯਾ ਕਰੇ।