ਰੂਥ 2

ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”

Ruth 2:12 (UKJV) The LORD recompense your work, and a full reward be given you of the LORD God of Israel, under whose wings you are come to trust.

10ਤਾਂ ਉਸ ਨੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ ਅਤੇ ਉਸ ਨੇ ਉਸ ਨੂੰ ਪੁੱਛਿਆ, “ਮੈਂ ਤੁਹਾਡੀ ਨਿਗਾਹ ਵਿੱਚ ਇੰਨੀ ਕਿਰਪਾ ਕਿਉਂ ਪਾਈ ਹੈ ਕਿ ਤੁਸੀਂ ਮੈਨੂੰ ਵੇਖਦੇ ਹੋ ਕੀ ਮੈਂ ਇੱਕ ਪਰਦੇਸਣ ਹਾਂ?”

11ਬੋਅਜ਼ ਨੇ ਉੱਤਰ ਦਿੱਤਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ, ਕਿਵੇਂ ਤੂੰ ਆਪਣੇ ਪਿਤਾ ਅਤੇ ਮਾਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਉਹਨਾਂ ਲੋਕਾਂ ਵਿੱਚ ਆਈ ਹੈ, ਜਿੰਨ੍ਹਾਂ ਨੂੰ ਤੂੰ ਪਹਿਲਾ ਨਹੀਂ ਜਾਣਦੀ ਸੀ।

12ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”

13ਉਸ ਨੇ ਕਿਹਾ, “ਹੇ ਮੇਰੇ ਮਾਲਕ, ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪ੍ਰਾਪਤ ਕਰਦੀ ਰਹਾਂ, ਤੁਸੀਂ ਆਪਣੀ ਦਾਸੀ ਨਾਲ ਮਿਹਰਬਾਨੀ ਨਾਲ ਗੱਲ ਕੀਤੀ ਹੈ ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਨਹੀਂ ਹਾਂ।”

14ਭੋਜਨ ਵੇਲੇ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।” ਜਦੋਂ ਉਹ ਵਾਢੀ ਕਰਨ ਵਾਲਿਆਂ ਕੋਲ ਬੈਠੀ ਤਾਂ ਉਸ ਨੇ ਉਸ ਨੂੰ ਕੁਝ ਭੁੰਨੇ ਹੋਏ ਦਾਣੇ ਉਸਨੂੰ ਦਿੱਤੇ। ਉਸ ਨੇ ਕੁਝ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.