7ਉਸ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ।’ ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠੜੀ ਵਿੱਚ ਠਹਿਰੀ।”
8ਤਾਂ ਬੋਅਜ਼ ਨੇ ਰੂਥ ਨੂੰ ਕਿਹਾ, “ਮੇਰੀ ਧੀ, ਮੇਰੀ ਗੱਲ ਸੁਣ। ਤੂੰ ਕਿਸੇ ਹੋਰ ਖੇਤ ਵਿੱਚ ਸਿੱਟੇ ਚੁਗਣ ਨਾ ਜਾਵੀਂ। ਇੱਥੇ ਉਹਨਾਂ ਔਰਤਾਂ ਨਾਲ ਰਹੀਂ ਜੋ ਮੇਰੇ ਲਈ ਕੰਮ ਕਰਦੀਆਂ ਹਨ।
9ਉਸ ਖੇਤ ਨੂੰ ਵੇਖੋ ਜਿੱਥੇ ਆਦਮੀ ਵਾਢੀ ਕਰ ਰਹੇ ਹਨ ਅਤੇ ਔਰਤਾਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਦਿੱਤੀ ਹੈ, ਕੀ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਵੀ ਤੈਨੂੰ ਪਿਆਸ ਲੱਗੇ, ਤਾਂ ਜਾ ਕੇ ਮਨੁੱਖਾਂ ਦੇ ਭਰੇ ਹੋਏ ਘੜੇ ਵਿੱਚੋਂ ਪਾਣੀ ਪੀ ਲਵੀਂ।”
10ਤਾਂ ਉਸ ਨੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ ਅਤੇ ਉਸ ਨੇ ਉਸ ਨੂੰ ਪੁੱਛਿਆ, “ਮੈਂ ਤੁਹਾਡੀ ਨਿਗਾਹ ਵਿੱਚ ਇੰਨੀ ਕਿਰਪਾ ਕਿਉਂ ਪਾਈ ਹੈ ਕਿ ਤੁਸੀਂ ਮੈਨੂੰ ਵੇਖਦੇ ਹੋ ਕੀ ਮੈਂ ਇੱਕ ਪਰਦੇਸਣ ਹਾਂ?”
11ਬੋਅਜ਼ ਨੇ ਉੱਤਰ ਦਿੱਤਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ, ਕਿਵੇਂ ਤੂੰ ਆਪਣੇ ਪਿਤਾ ਅਤੇ ਮਾਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਉਹਨਾਂ ਲੋਕਾਂ ਵਿੱਚ ਆਈ ਹੈ, ਜਿੰਨ੍ਹਾਂ ਨੂੰ ਤੂੰ ਪਹਿਲਾ ਨਹੀਂ ਜਾਣਦੀ ਸੀ।