ਰੂਥ 2

ਉਸ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ।’ ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠੜੀ ਵਿੱਚ ਠਹਿਰੀ।”

Ruth 2:7 (UKJV) And she said, I pray you, let me glean and gather after the reapers among the sheaves: so she came, and has continued even from the morning until now, that she tarried a little in the house.

5ਬੋਅਜ਼ ਨੇ ਆਪਣੇ ਵਾਢਿਆਂ ਦੇ ਨਿਗਾਹਬਾਨ ਨੂੰ ਪੁੱਛਿਆ, “ਉਹ ਮੁਟਿਆਰ ਕਿਸ ਦੀ ਹੈ?”

6ਨਿਗਾਹਬਾਨ ਨੇ ਉੱਤਰ ਦਿੱਤਾ, “ਉਹ ਮੋਆਬਣ ਹੈ ਜੋ ਨਾਓਮੀ ਨਾਲ ਮੋਆਬ ਤੋਂ ਵਾਪਸ ਆਈ ਸੀ।

7ਉਸ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ।’ ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠੜੀ ਵਿੱਚ ਠਹਿਰੀ।”

8ਤਾਂ ਬੋਅਜ਼ ਨੇ ਰੂਥ ਨੂੰ ਕਿਹਾ, “ਮੇਰੀ ਧੀ, ਮੇਰੀ ਗੱਲ ਸੁਣ। ਤੂੰ ਕਿਸੇ ਹੋਰ ਖੇਤ ਵਿੱਚ ਸਿੱਟੇ ਚੁਗਣ ਨਾ ਜਾਵੀਂ। ਇੱਥੇ ਉਹਨਾਂ ਔਰਤਾਂ ਨਾਲ ਰਹੀਂ ਜੋ ਮੇਰੇ ਲਈ ਕੰਮ ਕਰਦੀਆਂ ਹਨ।

9ਉਸ ਖੇਤ ਨੂੰ ਵੇਖੋ ਜਿੱਥੇ ਆਦਮੀ ਵਾਢੀ ਕਰ ਰਹੇ ਹਨ ਅਤੇ ਔਰਤਾਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਦਿੱਤੀ ਹੈ, ਕੀ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਵੀ ਤੈਨੂੰ ਪਿਆਸ ਲੱਗੇ, ਤਾਂ ਜਾ ਕੇ ਮਨੁੱਖਾਂ ਦੇ ਭਰੇ ਹੋਏ ਘੜੇ ਵਿੱਚੋਂ ਪਾਣੀ ਪੀ ਲਵੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.