ਰੂਥ 3

ਅੱਜ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਾਹਵੇਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”

Ruth 3:13 (UKJV) Tarry this night, and it shall be in the morning, that if he will perform unto you the part of a kinsman, well; let him do the kinsman's part: but if he will not do the part of a kinsman to you, then will I do the part of a kinsman to you, as the LORD lives: lie down until the morning.

11ਹੁਣ, ਹੇ ਮੇਰੀ ਧੀ, ਨਾ ਡਰ! ਮੈਂ ਤੇਰੇ ਲਈ ਉਹ ਸਭ ਕੁਝ ਕਰਾਂਗਾ ਜੋ ਤੂੰ ਮੰਗਦੀ ਹੈ। ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਇੱਕ ਭਲੀ ਔਰਤ ਹੈ।

12ਭਾਵੇਂ ਇਹ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਹੈ।

13ਅੱਜ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਾਹਵੇਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”

14ਸੋ ਰੂਥ ਸਵੇਰ ਤੱਕ ਬੋਅਜ਼ ਦੇ ਪੈਰਾਂ ਕੋਲ ਲੇਟੀ ਰਹੀਂ ਅਤੇ ਤੜਕੇ ਹੀ ਜਿਸ ਵੇਲੇ ਕੋਈ ਇੱਕ ਦੂਸਰੇ ਨੂੰ ਨਾ ਪਛਾਣ ਸਕੇ ਉਹ ਉੱਠ ਗਈ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਔਰਤ ਆਈ ਸੀ।”

15ਉਸ ਨੇ ਇਹ ਵੀ ਕਿਹਾ, ਜੋ ਚਾਦਰ ਤੂੰ ਉੱਪਰ ਪਹਿਨੀ ਹੋਈ ਹੈ ਅਤੇ ਉਹ ਫੜ੍ਹ ਕੇ ਮੇਰੇ ਕੋਲ ਲਿਆ। ਜਦੋਂ ਉਸਨੇ ਅਜਿਹਾ ਕੀਤਾ, ਉਸਨੇ ਉਸ ਵਿੱਚ ਜੌਂ ਦੇ ਛੇ ਟੋਪੇ ਮਿਣ ਉਸ ਨੂੰ ਦਿੱਤੇ, ਫਿਰ ਉਹ ਸ਼ਹਿਰ ਵਾਪਸ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.