ਰੂਥ 3

ਜਦੋਂ ਰੂਥ ਆਪਣੀ ਸੱਸ ਕੋਲ ਆਈ ਤਾਂ ਨਾਓਮੀ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਤਦ ਉਸਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਲਈ ਕੀਤਾ ਸੀ।

Ruth 3:16 (UKJV) And when she came to her mother in law, she said, Who are you, my daughter? And she told her all that the man had done to her.

14ਸੋ ਰੂਥ ਸਵੇਰ ਤੱਕ ਬੋਅਜ਼ ਦੇ ਪੈਰਾਂ ਕੋਲ ਲੇਟੀ ਰਹੀਂ ਅਤੇ ਤੜਕੇ ਹੀ ਜਿਸ ਵੇਲੇ ਕੋਈ ਇੱਕ ਦੂਸਰੇ ਨੂੰ ਨਾ ਪਛਾਣ ਸਕੇ ਉਹ ਉੱਠ ਗਈ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਔਰਤ ਆਈ ਸੀ।”

15ਉਸ ਨੇ ਇਹ ਵੀ ਕਿਹਾ, ਜੋ ਚਾਦਰ ਤੂੰ ਉੱਪਰ ਪਹਿਨੀ ਹੋਈ ਹੈ ਅਤੇ ਉਹ ਫੜ੍ਹ ਕੇ ਮੇਰੇ ਕੋਲ ਲਿਆ। ਜਦੋਂ ਉਸਨੇ ਅਜਿਹਾ ਕੀਤਾ, ਉਸਨੇ ਉਸ ਵਿੱਚ ਜੌਂ ਦੇ ਛੇ ਟੋਪੇ ਮਿਣ ਉਸ ਨੂੰ ਦਿੱਤੇ, ਫਿਰ ਉਹ ਸ਼ਹਿਰ ਵਾਪਸ ਚਲਾ ਗਿਆ।

16ਜਦੋਂ ਰੂਥ ਆਪਣੀ ਸੱਸ ਕੋਲ ਆਈ ਤਾਂ ਨਾਓਮੀ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਤਦ ਉਸਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਲਈ ਕੀਤਾ ਸੀ।

17ਫਿਰ ਉਸਨੇ ਕਿਹਾ, “ਉਸ ਨੇ ਮੈਨੂੰ ਇਹ ਜੌਂ ਦੇ ਛੇ ਟੋਪੇ ਮਿਣ ਕੇ ਦਿੱਤੇ ਅਤੇ ਕਿਹਾ, ‘ਤੂੰ ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਵੀਂ।’ ”

18ਤਦ ਨਾਓਮੀ ਨੇ ਆਖਿਆ, “ਹੇ ਮੇਰੀ ਧੀ, ਇੰਤਜ਼ਾਰ ਕਰ ਜਦੋਂ ਤੱਕ ਤੈਨੂੰ ਪਤਾ ਨਾ ਲੱਗੇ ਕਿ ਇਹ ਗੱਲ ਕਿਵੇਂ ਚੱਲਦੀ ਹੈ। ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.