ਰੂਥ 3

ਫਿਰ ਉਸਨੇ ਕਿਹਾ, “ਉਸ ਨੇ ਮੈਨੂੰ ਇਹ ਜੌਂ ਦੇ ਛੇ ਟੋਪੇ ਮਿਣ ਕੇ ਦਿੱਤੇ ਅਤੇ ਕਿਹਾ, ‘ਤੂੰ ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਵੀਂ।’ ”

Ruth 3:17 (UKJV) And she said, These six measures of barley gave he me; for he said to me, Go not empty unto your mother in law.

15ਉਸ ਨੇ ਇਹ ਵੀ ਕਿਹਾ, ਜੋ ਚਾਦਰ ਤੂੰ ਉੱਪਰ ਪਹਿਨੀ ਹੋਈ ਹੈ ਅਤੇ ਉਹ ਫੜ੍ਹ ਕੇ ਮੇਰੇ ਕੋਲ ਲਿਆ। ਜਦੋਂ ਉਸਨੇ ਅਜਿਹਾ ਕੀਤਾ, ਉਸਨੇ ਉਸ ਵਿੱਚ ਜੌਂ ਦੇ ਛੇ ਟੋਪੇ ਮਿਣ ਉਸ ਨੂੰ ਦਿੱਤੇ, ਫਿਰ ਉਹ ਸ਼ਹਿਰ ਵਾਪਸ ਚਲਾ ਗਿਆ।

16ਜਦੋਂ ਰੂਥ ਆਪਣੀ ਸੱਸ ਕੋਲ ਆਈ ਤਾਂ ਨਾਓਮੀ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?” ਤਦ ਉਸਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਲਈ ਕੀਤਾ ਸੀ।

17ਫਿਰ ਉਸਨੇ ਕਿਹਾ, “ਉਸ ਨੇ ਮੈਨੂੰ ਇਹ ਜੌਂ ਦੇ ਛੇ ਟੋਪੇ ਮਿਣ ਕੇ ਦਿੱਤੇ ਅਤੇ ਕਿਹਾ, ‘ਤੂੰ ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਵੀਂ।’ ”

18ਤਦ ਨਾਓਮੀ ਨੇ ਆਖਿਆ, “ਹੇ ਮੇਰੀ ਧੀ, ਇੰਤਜ਼ਾਰ ਕਰ ਜਦੋਂ ਤੱਕ ਤੈਨੂੰ ਪਤਾ ਨਾ ਲੱਗੇ ਕਿ ਇਹ ਗੱਲ ਕਿਵੇਂ ਚੱਲਦੀ ਹੈ। ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.