7(ਹੁਣ ਪਹਿਲੇ ਸਮੇਂ ਇਸਰਾਏਲ ਵਿੱਚ ਛੁਡਾਉਣ ਅਤੇ ਵਟਾਉਣ ਦੇ ਵੇਲੇ ਸਾਰੀਆਂ ਗੱਲਾਂ ਨੂੰ ਪੱਕਾ ਕਰਨ ਦੀ ਇਹ ਰੀਤ ਸੀ ਕਿ ਇੱਕ ਜਣਾ ਆਪਣੀ ਜੁੱਤੀ ਲਾ ਕੇ ਆਪਣੇ ਗੁਆਂਢੀ ਨੂੰ ਦੇ ਦਿੰਦਾ ਸੀ, ਇਸਰਾਏਲ ਵਿੱਚ ਸਬੂਤ ਦੇਣ ਦੀ ਇਹ ਰੀਤ ਸੀ।)
8ਤਾਂ ਉਸ ਛੁਡਾਉਣ ਵਾਲੇ ਨੇ ਬੋਅਜ਼ ਨੂੰ ਕਿਹਾ, “ਇਸ ਨੂੰ ਆਪ ਖਰੀਦ ਲੈ।” ਅਤੇ ਉਸਨੇ ਆਪਣੀ ਜੁੱਤੀ ਲਾਹ ਦਿੱਤੀ।
9ਤਦ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਅੱਜ ਤੁਸੀਂ ਗਵਾਹ ਹੋ ਕਿ ਮੈਂ ਅਲੀਮਲਕ, ਕਿਲਓਨ ਅਤੇ ਮਹਿਲੋਨ ਦੀ ਸਾਰੀ ਜਾਇਦਾਦ ਨਾਓਮੀ ਦੇ ਹੱਥੋਂ ਖਰੀਦ ਲਈ ਹੈ।
10ਮੈਂ ਮੋਆਬੀ, ਮਹਿਲੋਨ ਦੀ ਵਿਧਵਾ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਲਿਆ ਹੈ, ਤਾਂ ਜੋ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਨਾਲ ਕਾਇਮ ਰੱਖਿਆ ਜਾ ਸਕੇ, ਤਾਂ ਜੋ ਉਹ ਦਾ ਨਾਮ ਉਸ ਦੇ ਘਰਾਣੇ ਵਿੱਚੋਂ ਜਾਂ ਉਹ ਦੇ ਸ਼ਹਿਰ ਵਿੱਚੋਂ ਨਾ ਮਿਟ ਜਾਵੇ। ਅੱਜ ਦੇ ਦਿਨ ਦੇ ਤੁਸੀਂ ਗਵਾਹ ਹੋ!”
11ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, “ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ।