ਰੂਥ 4

ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, “ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ।

Ruth 4:11 (UKJV) And all the people that were in the gate, and the elders, said, We are witnesses. The LORD make the woman that has come into yours house like Rachel and like Leah, which two did build the house of Israel: and do you worthily in Ephratah, and be famous in Bethlehem:

9ਤਦ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ, “ਅੱਜ ਤੁਸੀਂ ਗਵਾਹ ਹੋ ਕਿ ਮੈਂ ਅਲੀਮਲਕ, ਕਿਲਓਨ ਅਤੇ ਮਹਿਲੋਨ ਦੀ ਸਾਰੀ ਜਾਇਦਾਦ ਨਾਓਮੀ ਦੇ ਹੱਥੋਂ ਖਰੀਦ ਲਈ ਹੈ।

10ਮੈਂ ਮੋਆਬੀ, ਮਹਿਲੋਨ ਦੀ ਵਿਧਵਾ ਰੂਥ ਨੂੰ ਵੀ ਆਪਣੀ ਪਤਨੀ ਵਜੋਂ ਲਿਆ ਹੈ, ਤਾਂ ਜੋ ਮਰੇ ਹੋਏ ਦਾ ਨਾਮ ਉਸ ਦੀ ਜਾਇਦਾਦ ਨਾਲ ਕਾਇਮ ਰੱਖਿਆ ਜਾ ਸਕੇ, ਤਾਂ ਜੋ ਉਹ ਦਾ ਨਾਮ ਉਸ ਦੇ ਘਰਾਣੇ ਵਿੱਚੋਂ ਜਾਂ ਉਹ ਦੇ ਸ਼ਹਿਰ ਵਿੱਚੋਂ ਨਾ ਮਿਟ ਜਾਵੇ। ਅੱਜ ਦੇ ਦਿਨ ਦੇ ਤੁਸੀਂ ਗਵਾਹ ਹੋ!”

11ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, “ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ।

12ਯਾਹਵੇਹ ਤੁਹਾਨੂੰ ਜੋ ਪਰਿਵਾਰ ਇਸ ਇਸਤਰੀ ਦੁਆਰਾ ਦੇਵੇ, ਪੇਰੇਜ਼ ਪਰਿਵਾਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।”

13ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.