ਰੂਥ 4

ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

Ruth 4:13 (UKJV) So Boaz took Ruth, and she was his wife: and when he went in unto her, the LORD gave her conception, and she bare a son.

11ਤਦ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੇ ਜੋ ਫਾਟਕ ਉੱਤੇ ਸਨ ਕਿਹਾ, “ਅਸੀਂ ਗਵਾਹ ਹਾਂ। ਯਾਹਵੇਹ ਤੁਹਾਡੇ ਘਰ ਆਉਣ ਵਾਲੀ ਔਰਤ ਨੂੰ ਰਾਖ਼ੇਲ ਅਤੇ ਲੇਆਹ ਵਰਗਾ ਬਣਾਵੇ, ਜਿਨ੍ਹਾਂ ਨੇ ਮਿਲ ਕੇ ਇਸਰਾਏਲ ਦਾ ਪਰਿਵਾਰ ਬਣਾਇਆ ਸੀ। ਤੁਸੀਂ ਅਫ਼ਰਾਥ ਵਿੱਚ ਖੜ੍ਹੇ ਹੋਵੋ ਅਤੇ ਬੈਤਲਹਮ ਵਿੱਚ ਤੇਰਾ ਨਾਮ ਉੱਚਾ ਹੋਵੋ।

12ਯਾਹਵੇਹ ਤੁਹਾਨੂੰ ਜੋ ਪਰਿਵਾਰ ਇਸ ਇਸਤਰੀ ਦੁਆਰਾ ਦੇਵੇ, ਪੇਰੇਜ਼ ਪਰਿਵਾਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।”

13ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

14ਔਰਤਾਂ ਨੇ ਨਾਓਮੀ ਨੂੰ ਕਿਹਾ: “ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ!

15ਉਹ ਤੇਰਾ ਜੀਵਨ ਨਵਾਂ ਕਰੇਗਾ ਅਤੇ ਬੁਢਾਪੇ ਵਿੱਚ ਤੈਨੂੰ ਸੰਭਾਲੇਗਾ। ਕਿਉਂਕਿ ਤੇਰੀ ਨੂੰਹ, ਜੋ ਤੈਨੂੰ ਪਿਆਰ ਕਰਦੀ ਹੈ ਅਤੇ ਜੋ ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਉਸਨੂੰ ਜਨਮ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.