ਰੂਥ 4

ਔਰਤਾਂ ਨੇ ਨਾਓਮੀ ਨੂੰ ਕਿਹਾ: “ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ!

Ruth 4:14 (UKJV) And the women said unto Naomi, Blessed be the LORD, which has not left you this day without a kinsman, that his name may be famous in Israel.

12ਯਾਹਵੇਹ ਤੁਹਾਨੂੰ ਜੋ ਪਰਿਵਾਰ ਇਸ ਇਸਤਰੀ ਦੁਆਰਾ ਦੇਵੇ, ਪੇਰੇਜ਼ ਪਰਿਵਾਰ ਵਰਗਾ ਹੋਵੇ, ਜਿਸ ਨੂੰ ਤਾਮਾਰ ਯਹੂਦਾਹ ਦੇ ਲਈ ਜਣੀ।”

13ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

14ਔਰਤਾਂ ਨੇ ਨਾਓਮੀ ਨੂੰ ਕਿਹਾ: “ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ!

15ਉਹ ਤੇਰਾ ਜੀਵਨ ਨਵਾਂ ਕਰੇਗਾ ਅਤੇ ਬੁਢਾਪੇ ਵਿੱਚ ਤੈਨੂੰ ਸੰਭਾਲੇਗਾ। ਕਿਉਂਕਿ ਤੇਰੀ ਨੂੰਹ, ਜੋ ਤੈਨੂੰ ਪਿਆਰ ਕਰਦੀ ਹੈ ਅਤੇ ਜੋ ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਉਸਨੂੰ ਜਨਮ ਦਿੱਤਾ ਹੈ।”

16ਤਦ ਨਾਓਮੀ ਨੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਉਸ ਦੀ ਦੇਖਭਾਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.