13ਸੋ ਬੋਅਜ਼ ਨੇ ਰੂਥ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਬਣ ਗਈ। ਜਦੋਂ ਉਸਨੇ ਉਸ ਨਾਲ ਪਿਆਰ ਕੀਤਾ, ਯਾਹਵੇਹ ਨੇ ਉਸ ਨੂੰ ਗਰਭਵਤੀ ਹੋਣ ਦੇ ਯੋਗ ਬਣਾਇਆ, ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ।
14ਔਰਤਾਂ ਨੇ ਨਾਓਮੀ ਨੂੰ ਕਿਹਾ: “ਮੁਬਾਰਕ ਹੈ ਯਾਹਵੇਹ, ਜਿਸ ਨੇ ਅੱਜ ਦੇ ਦਿਨ ਤੈਨੂੰ ਛੁਡਾਉਣ ਵਾਲੇ ਤੋਂ ਬਿਨਾਂ ਨਹੀਂ ਛੱਡਿਆ। ਉਸਦਾ ਨਾਮ ਸਾਰੇ ਇਸਰਾਏਲ ਵਿੱਚ ਉੱਚਾ ਹੋ ਜਾਵੇ!
15ਉਹ ਤੇਰਾ ਜੀਵਨ ਨਵਾਂ ਕਰੇਗਾ ਅਤੇ ਬੁਢਾਪੇ ਵਿੱਚ ਤੈਨੂੰ ਸੰਭਾਲੇਗਾ। ਕਿਉਂਕਿ ਤੇਰੀ ਨੂੰਹ, ਜੋ ਤੈਨੂੰ ਪਿਆਰ ਕਰਦੀ ਹੈ ਅਤੇ ਜੋ ਤੇਰੇ ਲਈ ਸੱਤ ਪੁੱਤਰਾਂ ਨਾਲੋਂ ਚੰਗੀ ਹੈ, ਉਸ ਨੇ ਉਸਨੂੰ ਜਨਮ ਦਿੱਤਾ ਹੈ।”
16ਤਦ ਨਾਓਮੀ ਨੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਉਸ ਦੀ ਦੇਖਭਾਲ ਕੀਤੀ।
17ਉੱਥੇ ਰਹਿਣ ਵਾਲੀਆਂ ਔਰਤਾਂ ਨੇ ਆਖਿਆ, ਨਾਓਮੀ ਦੇ ਇੱਕ ਪੁੱਤਰ ਹੋਇਆ! ਅਤੇ ਉਹਨਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ, ਦਾਵੀਦ ਦਾ ਦਾਦਾ ਸੀ।