6ਮੇਰੇ ਵੱਲ ਨਾ ਤੱਕੋ ਕਿਉਂਕਿ ਮੈਂ ਕਾਲੀ ਹਾਂ, ਕਿਉਂਕਿ ਸੂਰਜ ਨੇ ਮੈਨੂੰ ਝੁਲਸ ਦਿੱਤਾ। ਮੇਰੇ ਭਰਾ ਮੇਰੇ ਨਾਲ ਨਾਰਾਜ਼ ਸਨ ਅਤੇ ਮੈਨੂੰ ਅੰਗੂਰੀ ਬਾਗ ਦੀ ਦੇਖਭਾਲ ਕਰਨ ਲਈ ਕਿਹਾ, ਮੈਂ ਤਾਂ ਖੁਦ ਹੀ ਆਪਣੇ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ।
7ਤੂੰ ਮੈਨੂੰ ਦੱਸ, ਜਿਹਨੂੰ ਨੂੰ ਪਿਆਰ ਕਰਦੀ ਹਾਂ ਤੂੰ ਆਪਣੇ ਇੱਜੜ ਨੂੰ ਕਿੱਥੇ ਚਰਾਉਂਦਾ ਹੈ, ਅਤੇ ਦੁਪਹਿਰ ਵੇਲੇ ਤੂੰ ਆਪਣੀਆਂ ਭੇਡਾਂ ਨੂੰ ਕਿੱਥੇ ਆਰਾਮ ਦਿੰਦੇ ਹੈ? ਮੈਂ ਤੇਰੇ ਦੋਸਤਾਂ ਦੇ ਇੱਜੜ ਦੇ ਕੋਲ ਇੱਕ ਘੁੰਡ ਵਾਲੀ ਤੀਵੀਂ ਵਾਂਗ ਕਿਉਂ ਰਹਾਂ?
8ਹੇ ਇਸਤਰੀਆਂ ਵਿੱਚੋਂ ਰੂਪਵੰਤੀਏ, ਜੇ ਤੂੰ ਨਹੀਂ ਜਾਣਦੀ ਤਾਂ ਤੂੰ ਭੇਡਾਂ ਦੇ ਪਿੱਛੇ ਚਲ, ਅਤੇ ਆਪਣੀਆਂ ਬੱਕਰੀਆਂ ਨੂੰ ਚਰਵਾਹਿਆਂ ਦੇ ਤੰਬੂਆਂ ਵਿੱਚ ਚਰਾ।
9ਹੇ ਮੇਰੇ ਪਿਆਰੇ, ਮੈਂ ਤੇਰੀ ਤੁਲਨਾ ਫ਼ਿਰਾਊਨ ਦੇ ਰਥ ਘੋੜਿਆਂ ਵਿੱਚੋਂ ਇੱਕ ਘੋੜੀ ਨਾਲ ਕਰਦਾ ਹਾਂ।
10ਤੇਰੀਆਂ ਗੱਲ੍ਹਾਂ ਗਹਿਣਿਆਂ ਨਾਲ ਸੋਹਣੀਆਂ ਹਨ, ਤੇਰੀ ਗਰਦਨ ਹੀਰਿਆਂ ਦੇ ਹਾਰ ਨਾਲ।