ਸਰੇਸ਼ਟ 1

ਤੂੰ ਮੈਨੂੰ ਦੱਸ, ਜਿਹਨੂੰ ਨੂੰ ਪਿਆਰ ਕਰਦੀ ਹਾਂ ਤੂੰ ਆਪਣੇ ਇੱਜੜ ਨੂੰ ਕਿੱਥੇ ਚਰਾਉਂਦਾ ਹੈ, ਅਤੇ ਦੁਪਹਿਰ ਵੇਲੇ ਤੂੰ ਆਪਣੀਆਂ ਭੇਡਾਂ ਨੂੰ ਕਿੱਥੇ ਆਰਾਮ ਦਿੰਦੇ ਹੈ? ਮੈਂ ਤੇਰੇ ਦੋਸਤਾਂ ਦੇ ਇੱਜੜ ਦੇ ਕੋਲ ਇੱਕ ਘੁੰਡ ਵਾਲੀ ਤੀਵੀਂ ਵਾਂਗ ਕਿਉਂ ਰਹਾਂ?

Song of Solomon 1:7 (UKJV) Tell me, O you whom my soul loves, where you feed, where you make your flock to rest at noon: for why should I be as one that turns aside by the flocks of your companions?

5ਹੇ ਯੇਰੂਸ਼ਲੇਮ ਦੀਓ ਧੀਓ, ਮੈਂ ਕਾਲੀ ਹਾਂ ਪਰ ਸੋਹਣੀ ਹਾਂ, ਕੇਦਾਰ ਦੇ ਤੰਬੂਆਂ ਵਰਗੀ, ਸ਼ਲੋਮੋਨ ਦੇ ਤੰਬੂ ਦੇ ਪਰਦਿਆਂ ਵਰਗੀ।

6ਮੇਰੇ ਵੱਲ ਨਾ ਤੱਕੋ ਕਿਉਂਕਿ ਮੈਂ ਕਾਲੀ ਹਾਂ, ਕਿਉਂਕਿ ਸੂਰਜ ਨੇ ਮੈਨੂੰ ਝੁਲਸ ਦਿੱਤਾ। ਮੇਰੇ ਭਰਾ ਮੇਰੇ ਨਾਲ ਨਾਰਾਜ਼ ਸਨ ਅਤੇ ਮੈਨੂੰ ਅੰਗੂਰੀ ਬਾਗ ਦੀ ਦੇਖਭਾਲ ਕਰਨ ਲਈ ਕਿਹਾ, ਮੈਂ ਤਾਂ ਖੁਦ ਹੀ ਆਪਣੇ ਅੰਗੂਰੀ ਬਾਗ ਦੀ ਰਾਖੀ ਨਾ ਕੀਤੀ।

7ਤੂੰ ਮੈਨੂੰ ਦੱਸ, ਜਿਹਨੂੰ ਨੂੰ ਪਿਆਰ ਕਰਦੀ ਹਾਂ ਤੂੰ ਆਪਣੇ ਇੱਜੜ ਨੂੰ ਕਿੱਥੇ ਚਰਾਉਂਦਾ ਹੈ, ਅਤੇ ਦੁਪਹਿਰ ਵੇਲੇ ਤੂੰ ਆਪਣੀਆਂ ਭੇਡਾਂ ਨੂੰ ਕਿੱਥੇ ਆਰਾਮ ਦਿੰਦੇ ਹੈ? ਮੈਂ ਤੇਰੇ ਦੋਸਤਾਂ ਦੇ ਇੱਜੜ ਦੇ ਕੋਲ ਇੱਕ ਘੁੰਡ ਵਾਲੀ ਤੀਵੀਂ ਵਾਂਗ ਕਿਉਂ ਰਹਾਂ?

8ਹੇ ਇਸਤਰੀਆਂ ਵਿੱਚੋਂ ਰੂਪਵੰਤੀਏ, ਜੇ ਤੂੰ ਨਹੀਂ ਜਾਣਦੀ ਤਾਂ ਤੂੰ ਭੇਡਾਂ ਦੇ ਪਿੱਛੇ ਚਲ, ਅਤੇ ਆਪਣੀਆਂ ਬੱਕਰੀਆਂ ਨੂੰ ਚਰਵਾਹਿਆਂ ਦੇ ਤੰਬੂਆਂ ਵਿੱਚ ਚਰਾ।

9ਹੇ ਮੇਰੇ ਪਿਆਰੇ, ਮੈਂ ਤੇਰੀ ਤੁਲਨਾ ਫ਼ਿਰਾਊਨ ਦੇ ਰਥ ਘੋੜਿਆਂ ਵਿੱਚੋਂ ਇੱਕ ਘੋੜੀ ਨਾਲ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.