8ਉਹ ਸਾਰੇ ਤਲਵਾਰ ਧਾਰੀ ਹਨ, ਸਾਰੇ ਯੁੱਧ ਵਿੱਚ ਨਿਪੁੰਨ ਹਨ, ਰਾਤ ਦੇ ਡਰ ਕਰਕੇ ਹਰੇਕ ਨੇ ਆਪਣੀ ਤਲਵਾਰ, ਆਪਣੇ ਕੋਲ ਰੱਖੀ ਹੋਈ ਹੈ।
9ਰਾਜਾ ਸ਼ਲੋਮੋਨ ਨੇ ਆਪਣੇ ਲਈ ਪਾਲਕੀ ਬਣਾਈ, ਉਸਨੇ ਇਸਨੂੰ ਲਬਾਨੋਨ ਦੀ ਲੱਕੜ ਤੋਂ ਬਣਾਇਆ।
10ਉਸਨੇ ਉਸਦੇ ਥੰਮ੍ਹ ਚਾਂਦੀ, ਉਸ ਦਾ ਅਧਾਰ ਸੋਨੇ ਦਾ, ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਸੀ, ਉਸ ਦਾ ਅੰਦਰਲਾ ਹਿੱਸਾ ਯੇਰੂਸ਼ਲੇਮ ਦੀਆ ਧੀਆਂ ਦੁਆਰਾ, ਬੜੇ ਪਿਆਰ ਨਾਲ ਜੜਿਆ ਗਿਆ ਸੀ।
11ਹੇ ਸੀਯੋਨ ਦੀਓ ਧੀਓ! ਬਾਹਰ ਆਓ ਅਤੇ ਰਾਜਾ ਸ਼ਲੋਮੋਨ ਨੂੰ ਇੱਕ ਤਾਜ ਪਹਿਨੇ ਹੋਏ ਵੇਖੋ, ਉਹ ਤਾਜ ਜਿਹੜਾ ਉਸਦੀ ਮਾਤਾ ਨੇ ਉਸਨੂੰ ਪਹਿਨਾਇਆ ਸੀ ਉਸਦੇ ਵਿਆਹ ਦੇ ਦਿਨ ਤੇ, ਜਿਸ ਦਿਨ ਉਸਦਾ ਮਨ ਖੁਸ਼ ਸੀ।