ਤੀਤੁਸ 1

ਸਦੀਵੀ ਜੀਵਨ ਦੀ ਉਮੀਦ ਉੱਤੇ, ਜਿਹੜਾ ਪਰਮੇਸ਼ਵਰ ਨੇ ਅਰੰਭ ਤੋਂ ਪਹਿਲਾਂ ਵਾਅਦਾ ਕੀਤਾ ਸੀ, ਜੋ ਕਦੇ ਝੂਠ ਨਹੀਂ ਬੋਲਦਾ,

Titus 1:2 (UKJV) In hope of eternal life, which God, that cannot lie, promised before the world began;

1ਪੌਲੁਸ, ਪਰਮੇਸ਼ਵਰ ਦੇ ਸੇਵਕ ਅਤੇ ਯਿਸ਼ੂ ਮਸੀਹ ਦਾ ਰਸੂਲ, ਪਰਮੇਸ਼ਵਰ ਦੇ ਚੁਣੇ ਹੋਏ ਲੋਕਾਂ ਦੀ ਨਿਹਚਾ ਅਤੇ ਉਨ੍ਹਾਂ ਦੀ ਸੱਚਾਈ ਦੇ ਗਿਆਨ ਨੂੰ ਅੱਗੇ ਵਧਾਉਣ ਲਈ ਜੋ ਭਗਤੀ ਵੱਲ ਲੈ ਜਾਂਦਾ ਹੈ।

2ਸਦੀਵੀ ਜੀਵਨ ਦੀ ਉਮੀਦ ਉੱਤੇ, ਜਿਹੜਾ ਪਰਮੇਸ਼ਵਰ ਨੇ ਅਰੰਭ ਤੋਂ ਪਹਿਲਾਂ ਵਾਅਦਾ ਕੀਤਾ ਸੀ, ਜੋ ਕਦੇ ਝੂਠ ਨਹੀਂ ਬੋਲਦਾ,

3ਅਤੇ ਜੋ ਹੁਣ ਉਸ ਨੇ ਆਪਣੇ ਨਿਰਧਾਰਿਤ ਸਮੇਂ ਉੱਤੇ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੇ ਹੁਕਮ ਦੁਆਰਾ ਮੈਨੂੰ ਸੌਂਪੇ ਗਏ ਪ੍ਰਚਾਰ ਦੁਆਰਾ ਪ੍ਰਕਾਸ਼ਤ ਕੀਤਾ ਹੈ,

4ਇਹ ਪੱਤਰ ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਅਸਲ ਪੁੱਤਰ ਹੈ: ਸਾਡੇ ਪਿਤਾ ਪਰਮੇਸ਼ਵਰ ਅਤੇ ਮੁਕਤੀਦਾਤਾ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.