ਤੀਤੁਸ 1

ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਨੂੰ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ।

Titus 1:5 (UKJV) For this cause left I you in Crete, that you should set in order the things that are lacking, and ordain elders in every city, as I had appointed you:

3ਅਤੇ ਜੋ ਹੁਣ ਉਸ ਨੇ ਆਪਣੇ ਨਿਰਧਾਰਿਤ ਸਮੇਂ ਉੱਤੇ ਸਾਡੇ ਮੁਕਤੀਦਾਤਾ ਪਰਮੇਸ਼ਵਰ ਦੇ ਹੁਕਮ ਦੁਆਰਾ ਮੈਨੂੰ ਸੌਂਪੇ ਗਏ ਪ੍ਰਚਾਰ ਦੁਆਰਾ ਪ੍ਰਕਾਸ਼ਤ ਕੀਤਾ ਹੈ,

4ਇਹ ਪੱਤਰ ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਅਸਲ ਪੁੱਤਰ ਹੈ: ਸਾਡੇ ਪਿਤਾ ਪਰਮੇਸ਼ਵਰ ਅਤੇ ਮੁਕਤੀਦਾਤਾ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।

5ਮੈਂ ਤੈਨੂੰ ਇਸ ਕਰਕੇ ਕਰੇਤ ਟਾਪੂ ਵਿੱਚ ਛੱਡ ਦਿੱਤਾ ਸੀ ਕਿ ਜੋ ਗੱਲਾਂ ਅਧੂਰੀਆਂ ਰਹਿ ਗਈਆਂ ਸਨ ਤੂੰ ਉਹਨਾਂ ਨੂੰ ਪੂਰਾ ਕਰੇ ਅਤੇ ਹਰ ਕਸਬੇ ਵਿੱਚ ਕਲੀਸਿਆ ਦੇ ਬਜ਼ੁਰਗਾਂ ਦੀ ਨਿਯੁਕਤੀ ਕਰੇ, ਜਿਵੇਂ ਕਿ ਮੈਂ ਤੈਨੂੰ ਨਿਰਦੇਸ਼ ਦਿੱਤਾ ਸੀ।

6ਇੱਕ ਬਜ਼ੁਰਗ ਨਿਰਦੋਸ਼ ਅਤੇ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ, ਅਤੇ ਉਹ ਆਦਮੀ ਜਿਸ ਦੇ ਬੱਚੇ ਵਿਸ਼ਵਾਸ ਕਰਦੇ ਹੋਣ ਅਤੇ ਬੇਕਾਬੂ ਅਤੇ ਅਣ-ਆਗਿਆਕਾਰੀ ਹੋਣ ਦੇ ਦੋਸ਼ ਵਿੱਚ ਖੁੱਲ੍ਹੇ ਨਾ ਹੋਣ।

7ਕਿਉਂਕਿ ਨਿਗਾਹਬਾਨ ਨੂੰ ਪਰਮੇਸ਼ਵਰ ਦਾ ਭੰਡਾਰੀ ਹੋਣ ਲਈ ਨਿਰਦੋਸ਼ ਹੋਣਾ ਚਾਹੀਦਾ ਹੈ; ਨਾ ਜ਼ਿੱਦੀ, ਨਾ ਗੁੱਸੇ ਵਾਲਾ, ਨਾ ਸ਼ਰਾਬੀ, ਨਾ ਕੁੱਟਮਾਰ ਕਰਨ ਵਾਲਾ, ਅਤੇ ਨਾ ਹੀ ਬੇਈਮਾਨੀ ਦੀ ਕਮਾਈ ਲਾਲਚ ਕਰਨ ਵਾਲਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.