1ਲੋਕ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ, ਆਗਿਆਕਾਰੀ ਬਣੇ ਰਹਿਣ, ਹਰੇਕ ਭਲੇ ਕੰਮ ਲਈ ਹਮੇਸ਼ਾ ਤਿਆਰ ਰਹਿਣ ਲਈ ਕਲੀਸਿਆ ਨੂੰ ਸਿਖਾ,
2ਕਿਸੇ ਦੀ ਵੀ ਨਿੰਦਿਆ ਨਾ ਕਰਨ, ਸ਼ਾਂਤੀਪੂਰਨ ਅਤੇ ਵਿਚਾਰਸ਼ੀਲ ਹੋਣ, ਅਤੇ ਹਮੇਸ਼ਾ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ।
3ਮਸੀਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਅਸੀਂ ਵੀ ਮੂਰਖ, ਪਰਮੇਸ਼ਵਰ ਦੇ ਅਣ-ਆਗਿਆਕਾਰ, ਧੋਖੇਬਾਜ਼ ਅਤੇ ਅਨੇਕ ਪ੍ਰਕਾਰ ਦੇ ਬੁਰਿਆਂ ਵਿਸ਼ਿਆਂ ਦੇ ਗੁਲਾਮ ਸੀ ਅਤੇ ਈਰਖਾ ਦਾ ਜੀਵਨ ਬਤੀਤ ਕਰਦੇ ਸੀ, ਅਸੀਂ ਘਿਣ ਅਤੇ ਇੱਕ-ਦੂਜੇ ਨਾਲ ਨਫ਼ਰਤ ਕਰਦੇ ਸੀ।