9ਪਰ ਬਿਵਸਥਾ ਦੇ ਬਾਰੇ ਹੋਣ ਵਾਲੇ ਮੂਰਖ ਵਿਵਾਦਾਂ ਅਤੇ ਵੰਸ਼ਾਵਲੀ ਅਤੇ ਦਲੀਲਾਂ ਅਤੇ ਝਗੜਿਆਂ ਤੋਂ ਬਚ, ਕਿਉਂਕਿ ਇਹ ਲਾਭਹੀਣ ਅਤੇ ਬੇਕਾਰ ਹਨ।
10ਝਗੜੇ ਕਰਨ ਵਾਲੇ ਲੋਕਾਂ ਨੂੰ ਇੱਕ-ਦੋ ਵਾਰ ਚੇਤਾਵਨੀ ਦਿਓ, ਜੇ ਉਹ ਨਹੀਂ ਬਦਲਦੇ, ਤਾਂ ਉਨ੍ਹਾਂ ਨਾਲ ਹੋਰ ਕੋਈ ਲੈਣਾ-ਦੇਣਾ ਨਾ ਰੱਖਣਾ।
11ਕਿਉਂ ਜੋ ਤੂੰ ਜਾਣਦਾ ਹੈ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।
12ਜਿਵੇਂ ਹੀ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਸ਼ਹਿਰ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ।
13ਵਕੀਲ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ।