7ਤਾਂ ਜੋ, ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਬਾਅਦ, ਅਸੀਂ ਸਦੀਵੀ ਜੀਵਨ ਦੀ ਉਮੀਦ ਰੱਖਣ ਵਾਲੇ ਵਾਰਸ ਬਣ ਸਕੀਏ।
8ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਤੇ ਜ਼ੋਰ ਦਿਆ ਕਰ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ।
9ਪਰ ਬਿਵਸਥਾ ਦੇ ਬਾਰੇ ਹੋਣ ਵਾਲੇ ਮੂਰਖ ਵਿਵਾਦਾਂ ਅਤੇ ਵੰਸ਼ਾਵਲੀ ਅਤੇ ਦਲੀਲਾਂ ਅਤੇ ਝਗੜਿਆਂ ਤੋਂ ਬਚ, ਕਿਉਂਕਿ ਇਹ ਲਾਭਹੀਣ ਅਤੇ ਬੇਕਾਰ ਹਨ।
10ਝਗੜੇ ਕਰਨ ਵਾਲੇ ਲੋਕਾਂ ਨੂੰ ਇੱਕ-ਦੋ ਵਾਰ ਚੇਤਾਵਨੀ ਦਿਓ, ਜੇ ਉਹ ਨਹੀਂ ਬਦਲਦੇ, ਤਾਂ ਉਨ੍ਹਾਂ ਨਾਲ ਹੋਰ ਕੋਈ ਲੈਣਾ-ਦੇਣਾ ਨਾ ਰੱਖਣਾ।
11ਕਿਉਂ ਜੋ ਤੂੰ ਜਾਣਦਾ ਹੈ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।