ਤੀਤੁਸ 3

ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਤੇ ਜ਼ੋਰ ਦਿਆ ਕਰ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ।

Titus 3:8 (UKJV) This is a faithful saying, and these things I will that you affirm constantly, that they which have believed in God might be careful to maintain good works. These things are good and profitable unto men.

6ਜਿਸ ਨੂੰ ਉਸ ਨੇ ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ਦੁਆਰਾ ਖੁੱਲ੍ਹੇ ਦਿਲ ਨਾਲ ਸਾਡੇ ਉੱਤੇ ਵਹਾਇਆ,

7ਤਾਂ ਜੋ, ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਬਾਅਦ, ਅਸੀਂ ਸਦੀਵੀ ਜੀਵਨ ਦੀ ਉਮੀਦ ਰੱਖਣ ਵਾਲੇ ਵਾਰਸ ਬਣ ਸਕੀਏ।

8ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਤੇ ਜ਼ੋਰ ਦਿਆ ਕਰ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ।

9ਪਰ ਬਿਵਸਥਾ ਦੇ ਬਾਰੇ ਹੋਣ ਵਾਲੇ ਮੂਰਖ ਵਿਵਾਦਾਂ ਅਤੇ ਵੰਸ਼ਾਵਲੀ ਅਤੇ ਦਲੀਲਾਂ ਅਤੇ ਝਗੜਿਆਂ ਤੋਂ ਬਚ, ਕਿਉਂਕਿ ਇਹ ਲਾਭਹੀਣ ਅਤੇ ਬੇਕਾਰ ਹਨ।

10ਝਗੜੇ ਕਰਨ ਵਾਲੇ ਲੋਕਾਂ ਨੂੰ ਇੱਕ-ਦੋ ਵਾਰ ਚੇਤਾਵਨੀ ਦਿਓ, ਜੇ ਉਹ ਨਹੀਂ ਬਦਲਦੇ, ਤਾਂ ਉਨ੍ਹਾਂ ਨਾਲ ਹੋਰ ਕੋਈ ਲੈਣਾ-ਦੇਣਾ ਨਾ ਰੱਖਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.