19ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਇਹ ਕੀ ਹਨ?” ਉਸਨੇ ਮੈਨੂੰ ਉੱਤਰ ਦਿੱਤਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ, ਇਸਰਾਏਲ ਅਤੇ ਯੇਰੂਸ਼ਲੇਮ ਨੂੰ ਖਿੰਡਾ ਦਿੱਤਾ ਸੀ।”
20ਫਿਰ ਯਾਹਵੇਹ ਨੇ ਮੈਨੂੰ ਚਾਰ ਲੁਹਾਰ ਦਿਖਾਏ।
21ਮੈਂ ਪੁੱਛਿਆ, “ਇਹ ਕੀ ਕਰਨ ਆ ਰਹੇ ਹਨ?” ਉਸ ਨੇ ਉੱਤਰ ਦਿੱਤਾ, “ਇਹ ਉਹ ਸਿੰਗ ਹਨ ਜਿਨ੍ਹਾਂ ਨੇ ਯਹੂਦਾਹ ਨੂੰ ਖਿੰਡਾ ਦਿੱਤਾ ਤਾਂ ਜੋ ਕੋਈ ਆਪਣਾ ਸਿਰ ਨਾ ਚੁੱਕ ਸਕੇ, ਪਰ ਇਹ ਲੁਹਾਰ ਉਹਨਾਂ ਕੌਮਾਂ ਨੂੰ ਡਰਾਉਣ ਅਤੇ ਇਨ੍ਹਾਂ ਸਿੰਗਾਂ ਨੂੰ ਬਾਹਰ ਸੁੱਟਣ ਲਈ ਆਏ ਹਨ ਜਿਨ੍ਹਾਂ ਨੇ ਯਹੂਦਾਹ ਦੀ ਧਰਤੀ ਉੱਤੇ ਆਪਣੇ ਸਿੰਗਾਂ ਨੂੰ ਖਿੰਡਾਉਣ ਲਈ ਉੱਚਾ ਕੀਤਾ ਸੀ।”