4ਆਪਣੇ ਪੁਰਖਿਆਂ ਵਰਗੇ ਨਾ ਬਣੋ, ਜਿਨ੍ਹਾਂ ਨੂੰ ਪਹਿਲੇ ਨਬੀਆਂ ਨੇ ਉੱਚੀ ਪੁਕਾਰ ਕੇ ਕਿਹਾ ਸੀ: ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ, ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਨਾ ਹੀ ਧਿਆਨ ਦਿੱਤਾ ਇਹ ਯਾਹਵੇਹ ਦਾ ਵਾਕ ਹੈ।’
5ਤੁਹਾਡੇ ਪੁਰਖੇ ਹੁਣ ਕਿੱਥੇ ਹਨ? ਅਤੇ ਕੀ ਨਬੀ ਸਦਾ ਲਈ ਜੀਉਂਦੇ ਰਹਿਣਗੇ?
6ਪਰ ਕੀ ਮੇਰੇ ਵਚਨ ਅਤੇ ਮੇਰੇ ਨਿਯਮ ਜਿਨ੍ਹਾਂ ਦਾ ਮੈਂ ਆਪਣੇ ਸੇਵਕਾਂ ਨਬੀਆਂ ਦੁਆਰਾ ਹੁਕਮ ਦਿੱਤਾ ਸੀ ਤੁਹਾਡੇ ਪੁਰਖਿਆਂ ਉੱਤੇ ਪੂਰੀਆਂ ਨਹੀਂ ਹੋਈਆਂ? “ਫਿਰ ਉਹਨਾਂ ਨੇ ਪਛਤਾਵਾ ਕੀਤਾ ਅਤੇ ਕਿਹਾ, ‘ਸਰਬਸ਼ਕਤੀਮਾਨ ਯਾਹਵੇਹ ਨੇ ਸਾਡੇ ਨਾਲ ਉਹੀ ਕੀਤਾ ਹੈ, ਉਸੇ ਤਰ੍ਹਾਂ ਸਾਡੇ ਰਾਹਾਂ ਅਤੇ ਸਾਡੇ ਕੰਮਾਂ ਦੇ ਅਨੁਸਾਰ ਸਾਡੇ ਨਾਲ ਵਰਤਾਓ ਕੀਤਾ।’ ”
7ਦਾਰਾ ਦੇ ਦੂਜੇ ਸਾਲ, ਗਿਆਰਵੇਂ ਮਹੀਨੇ ਦੇ ਚੌਵੀਵੇਂ ਦਿਨ, ਇੱਦੋ ਦੇ ਪੁੱਤਰ ਬੇਰੇਕੀਯਾਹ ਦੇ ਪੁੱਤਰ ਜ਼ਕਰਯਾਹ ਨਬੀ ਨੂੰ ਯਾਹਵੇਹ ਦਾ ਵਚਨ ਆਇਆ।
8ਰਾਤ ਨੂੰ ਮੈਨੂੰ ਇੱਕ ਦਰਸ਼ਨ ਹੋਇਆ ਅਤੇ ਮੇਰੇ ਸਾਹਮਣੇ ਇੱਕ ਆਦਮੀ ਲਾਲ ਘੋੜੇ ਤੇ ਸਵਾਰ ਸੀ। ਉਹ ਇੱਕ ਖੱਡ ਵਿੱਚ ਮਹਿੰਦੀ ਦੇ ਰੁੱਖਾਂ ਵਿਚਕਾਰ ਖੜ੍ਹਾ ਸੀ। ਉਸਦੇ ਪਿੱਛੇ ਲਾਲ, ਭੂਰੇ ਅਤੇ ਚਿੱਟੇ ਘੋੜੇ ਸਨ।