ਜ਼ਕਰਯਾਹ 11

ਕਿਉਂ ਜੋ ਮੈਂ ਇੱਕ ਅਯਾਲੀ ਨੂੰ ਧਰਤੀ ਉੱਤੇ ਖੜ੍ਹਾ ਕਰਨ ਜਾ ਰਿਹਾ ਹਾਂ ਜੋ ਗੁਆਚਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਜਵਾਨਾਂ ਨੂੰ ਲੱਭੇਗਾ, ਨਾ ਜ਼ਖਮੀਆਂ ਨੂੰ ਚੰਗਾ ਕਰੇਗਾ, ਜਾਂ ਤੰਦਰੁਸਤਾਂ ਨੂੰ ਖੁਆਏਗਾ, ਪਰ ਉਹਨਾਂ ਦੇ ਖੁਰਾਂ ਨੂੰ ਪਾੜ ਕੇ, ਪਸੰਦ ਦੀਆਂ ਭੇਡਾਂ ਦਾ ਮਾਸ ਖਾਵੇਗਾ।

Zechariah 11:16 (UKJV) For, lo, I will raise up a shepherd in the land, which shall not visit those that be cut off, neither shall seek the young one, nor heal that that is broken, nor feed that that stands still: but he shall eat the flesh of the fat, and tear their claws in pieces.

14ਫਿਰ ਮੈਂ ਯਹੂਦੀਆ ਅਤੇ ਇਸਰਾਏਲ ਵਿਚਕਾਰ ਪਰਿਵਾਰਕ ਸਬੰਧਾਂ ਨੂੰ ਤੋੜਦੇ ਹੋਏ ਏਕਤਾ ਦੀ ਆਪਣੀ ਦੂਜੀ ਸੋਟੀ ਤੋੜ ਦਿੱਤੀ।

15ਤਦ ਯਾਹਵੇਹ ਨੇ ਮੈਨੂੰ ਕਿਹਾ, “ਇੱਕ ਮੂਰਖ ਚਰਵਾਹੇ ਦੇ ਸਾਮਾਨ ਨੂੰ ਮੁੜ ਲੈ।

16ਕਿਉਂ ਜੋ ਮੈਂ ਇੱਕ ਅਯਾਲੀ ਨੂੰ ਧਰਤੀ ਉੱਤੇ ਖੜ੍ਹਾ ਕਰਨ ਜਾ ਰਿਹਾ ਹਾਂ ਜੋ ਗੁਆਚਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਜਵਾਨਾਂ ਨੂੰ ਲੱਭੇਗਾ, ਨਾ ਜ਼ਖਮੀਆਂ ਨੂੰ ਚੰਗਾ ਕਰੇਗਾ, ਜਾਂ ਤੰਦਰੁਸਤਾਂ ਨੂੰ ਖੁਆਏਗਾ, ਪਰ ਉਹਨਾਂ ਦੇ ਖੁਰਾਂ ਨੂੰ ਪਾੜ ਕੇ, ਪਸੰਦ ਦੀਆਂ ਭੇਡਾਂ ਦਾ ਮਾਸ ਖਾਵੇਗਾ।

17“ਹਾਏ ਉਸ ਨਿਕੰਮੇ ਆਜੜੀ ਉੱਤੇ, ਜੋ ਇੱਜੜ ਨੂੰ ਛੱਡ ਦਿੰਦਾ ਹੈ! ਤਲਵਾਰ ਉਸ ਦੀ ਬਾਂਹ ਅਤੇ ਉਹ ਦੀ ਸੱਜੀ ਅੱਖ ਉੱਤੇ ਵਾਰ ਕਰੇ! ਉਸਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇ, ਉਸਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ ਹੋ ਜਾਵੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.