ਜ਼ਕਰਯਾਹ 11

ਤਦ ਯਾਹਵੇਹ ਨੇ ਮੈਨੂੰ ਕਿਹਾ, “ਇੱਕ ਮੂਰਖ ਚਰਵਾਹੇ ਦੇ ਸਾਮਾਨ ਨੂੰ ਮੁੜ ਲੈ।

Zechariah 11:15 (UKJV) And the LORD said unto me, Take unto you yet the instruments of a foolish shepherd.

13ਅਤੇ ਯਾਹਵੇਹ ਨੇ ਮੈਨੂੰ ਕਿਹਾ, “ਇਸ ਨੂੰ ਘੁਮਿਆਰ ਨੂੰ ਸੁੱਟ ਦਿਓ” ਉਹ ਸੁੰਦਰ ਕੀਮਤ ਜਿਸ ਤੇ ਉਹਨਾਂ ਨੇ ਮੇਰੀ ਕਦਰ ਕੀਤੀ! ਇਸ ਲਈ ਮੈਂ ਚਾਂਦੀ ਦੇ ਤੀਹ ਸਿੱਕੇ ਲਏ ਅਤੇ ਉਹਨਾਂ ਨੂੰ ਯਾਹਵੇਹ ਦੇ ਘਰ ਘੁਮਿਆਰ ਕੋਲ ਸੁੱਟ ਦਿੱਤਾ।

14ਫਿਰ ਮੈਂ ਯਹੂਦੀਆ ਅਤੇ ਇਸਰਾਏਲ ਵਿਚਕਾਰ ਪਰਿਵਾਰਕ ਸਬੰਧਾਂ ਨੂੰ ਤੋੜਦੇ ਹੋਏ ਏਕਤਾ ਦੀ ਆਪਣੀ ਦੂਜੀ ਸੋਟੀ ਤੋੜ ਦਿੱਤੀ।

15ਤਦ ਯਾਹਵੇਹ ਨੇ ਮੈਨੂੰ ਕਿਹਾ, “ਇੱਕ ਮੂਰਖ ਚਰਵਾਹੇ ਦੇ ਸਾਮਾਨ ਨੂੰ ਮੁੜ ਲੈ।

16ਕਿਉਂ ਜੋ ਮੈਂ ਇੱਕ ਅਯਾਲੀ ਨੂੰ ਧਰਤੀ ਉੱਤੇ ਖੜ੍ਹਾ ਕਰਨ ਜਾ ਰਿਹਾ ਹਾਂ ਜੋ ਗੁਆਚਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਜਵਾਨਾਂ ਨੂੰ ਲੱਭੇਗਾ, ਨਾ ਜ਼ਖਮੀਆਂ ਨੂੰ ਚੰਗਾ ਕਰੇਗਾ, ਜਾਂ ਤੰਦਰੁਸਤਾਂ ਨੂੰ ਖੁਆਏਗਾ, ਪਰ ਉਹਨਾਂ ਦੇ ਖੁਰਾਂ ਨੂੰ ਪਾੜ ਕੇ, ਪਸੰਦ ਦੀਆਂ ਭੇਡਾਂ ਦਾ ਮਾਸ ਖਾਵੇਗਾ।

17“ਹਾਏ ਉਸ ਨਿਕੰਮੇ ਆਜੜੀ ਉੱਤੇ, ਜੋ ਇੱਜੜ ਨੂੰ ਛੱਡ ਦਿੰਦਾ ਹੈ! ਤਲਵਾਰ ਉਸ ਦੀ ਬਾਂਹ ਅਤੇ ਉਹ ਦੀ ਸੱਜੀ ਅੱਖ ਉੱਤੇ ਵਾਰ ਕਰੇ! ਉਸਦੀ ਬਾਂਹ ਪੂਰੀ ਤਰ੍ਹਾਂ ਸੁੱਕ ਜਾਵੇ, ਉਸਦੀ ਸੱਜੀ ਅੱਖ ਪੂਰੀ ਤਰ੍ਹਾਂ ਅੰਨ੍ਹੀ ਹੋ ਜਾਵੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.