ਜ਼ਕਰਯਾਹ 11

ਅਤੇ ਯਾਹਵੇਹ ਨੇ ਮੈਨੂੰ ਕਿਹਾ, “ਇਸ ਨੂੰ ਘੁਮਿਆਰ ਨੂੰ ਸੁੱਟ ਦਿਓ” ਉਹ ਸੁੰਦਰ ਕੀਮਤ ਜਿਸ ਤੇ ਉਹਨਾਂ ਨੇ ਮੇਰੀ ਕਦਰ ਕੀਤੀ! ਇਸ ਲਈ ਮੈਂ ਚਾਂਦੀ ਦੇ ਤੀਹ ਸਿੱਕੇ ਲਏ ਅਤੇ ਉਹਨਾਂ ਨੂੰ ਯਾਹਵੇਹ ਦੇ ਘਰ ਘੁਮਿਆਰ ਕੋਲ ਸੁੱਟ ਦਿੱਤਾ।

Zechariah 11:13 (UKJV) And the LORD said unto me, Cast it unto the potter: a goodly price that I was appraised at of them. And I took the thirty pieces of silver, and cast them to the potter in the house of the LORD.

11ਇਹ ਉਸ ਦਿਨ ਰੱਦ ਕਰ ਦਿੱਤਾ ਗਿਆ ਸੀ, ਅਤੇ ਇਸ ਤਰ੍ਹਾਂ ਝੁੰਡ ਦੇ ਸਤਾਏ ਹੋਏ ਲੋਕ ਜੋ ਮੈਨੂੰ ਦੇਖ ਰਹੇ ਸਨ ਜਾਣਦੇ ਸਨ ਕਿ ਇਹ ਯਾਹਵੇਹ ਦਾ ਸ਼ਬਦ ਸੀ।

12ਮੈਂ ਉਹਨਾਂ ਨੂੰ ਕਿਹਾ, “ਜੇਕਰ ਤੁਹਾਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ, ਤਾਂ ਮੈਨੂੰ ਮੇਰੀ ਤਨਖਾਹ ਦਿਓ; ਪਰ ਜੇ ਨਹੀਂ, ਤਾਂ ਰੱਖੋ।” ਇਸ ਲਈ ਉਹਨਾਂ ਨੇ ਮੈਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ।

13ਅਤੇ ਯਾਹਵੇਹ ਨੇ ਮੈਨੂੰ ਕਿਹਾ, “ਇਸ ਨੂੰ ਘੁਮਿਆਰ ਨੂੰ ਸੁੱਟ ਦਿਓ” ਉਹ ਸੁੰਦਰ ਕੀਮਤ ਜਿਸ ਤੇ ਉਹਨਾਂ ਨੇ ਮੇਰੀ ਕਦਰ ਕੀਤੀ! ਇਸ ਲਈ ਮੈਂ ਚਾਂਦੀ ਦੇ ਤੀਹ ਸਿੱਕੇ ਲਏ ਅਤੇ ਉਹਨਾਂ ਨੂੰ ਯਾਹਵੇਹ ਦੇ ਘਰ ਘੁਮਿਆਰ ਕੋਲ ਸੁੱਟ ਦਿੱਤਾ।

14ਫਿਰ ਮੈਂ ਯਹੂਦੀਆ ਅਤੇ ਇਸਰਾਏਲ ਵਿਚਕਾਰ ਪਰਿਵਾਰਕ ਸਬੰਧਾਂ ਨੂੰ ਤੋੜਦੇ ਹੋਏ ਏਕਤਾ ਦੀ ਆਪਣੀ ਦੂਜੀ ਸੋਟੀ ਤੋੜ ਦਿੱਤੀ।

15ਤਦ ਯਾਹਵੇਹ ਨੇ ਮੈਨੂੰ ਕਿਹਾ, “ਇੱਕ ਮੂਰਖ ਚਰਵਾਹੇ ਦੇ ਸਾਮਾਨ ਨੂੰ ਮੁੜ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.