ਜ਼ਕਰਯਾਹ 11

ਮੈਂ ਉਹਨਾਂ ਨੂੰ ਕਿਹਾ, “ਜੇਕਰ ਤੁਹਾਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ, ਤਾਂ ਮੈਨੂੰ ਮੇਰੀ ਤਨਖਾਹ ਦਿਓ; ਪਰ ਜੇ ਨਹੀਂ, ਤਾਂ ਰੱਖੋ।” ਇਸ ਲਈ ਉਹਨਾਂ ਨੇ ਮੈਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ।

Zechariah 11:12 (UKJV) And I said unto them, If all of you think good, give me my price; and if not, forbear. So they weighed for my price thirty pieces of silver.

10ਫਿਰ ਮੈਂ ਆਪਣੀ ਲਾਠੀ ਲੈ ਲਈ ਜਿਸਨੂੰ ਮੈਂ ਮਿਹਰ ਕਹਿੰਦੇ ਹਾਂ ਅਤੇ ਉਸਨੂੰ ਤੋੜ ਦਿੱਤਾ, ਉਸ ਨੇਮ ਨੂੰ ਰੱਦ ਕਰ ਦਿੱਤਾ ਜੋ ਮੈਂ ਸਾਰੀਆਂ ਕੌਮਾਂ ਨਾਲ ਕੀਤਾ ਸੀ।

11ਇਹ ਉਸ ਦਿਨ ਰੱਦ ਕਰ ਦਿੱਤਾ ਗਿਆ ਸੀ, ਅਤੇ ਇਸ ਤਰ੍ਹਾਂ ਝੁੰਡ ਦੇ ਸਤਾਏ ਹੋਏ ਲੋਕ ਜੋ ਮੈਨੂੰ ਦੇਖ ਰਹੇ ਸਨ ਜਾਣਦੇ ਸਨ ਕਿ ਇਹ ਯਾਹਵੇਹ ਦਾ ਸ਼ਬਦ ਸੀ।

12ਮੈਂ ਉਹਨਾਂ ਨੂੰ ਕਿਹਾ, “ਜੇਕਰ ਤੁਹਾਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ, ਤਾਂ ਮੈਨੂੰ ਮੇਰੀ ਤਨਖਾਹ ਦਿਓ; ਪਰ ਜੇ ਨਹੀਂ, ਤਾਂ ਰੱਖੋ।” ਇਸ ਲਈ ਉਹਨਾਂ ਨੇ ਮੈਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ।

13ਅਤੇ ਯਾਹਵੇਹ ਨੇ ਮੈਨੂੰ ਕਿਹਾ, “ਇਸ ਨੂੰ ਘੁਮਿਆਰ ਨੂੰ ਸੁੱਟ ਦਿਓ” ਉਹ ਸੁੰਦਰ ਕੀਮਤ ਜਿਸ ਤੇ ਉਹਨਾਂ ਨੇ ਮੇਰੀ ਕਦਰ ਕੀਤੀ! ਇਸ ਲਈ ਮੈਂ ਚਾਂਦੀ ਦੇ ਤੀਹ ਸਿੱਕੇ ਲਏ ਅਤੇ ਉਹਨਾਂ ਨੂੰ ਯਾਹਵੇਹ ਦੇ ਘਰ ਘੁਮਿਆਰ ਕੋਲ ਸੁੱਟ ਦਿੱਤਾ।

14ਫਿਰ ਮੈਂ ਯਹੂਦੀਆ ਅਤੇ ਇਸਰਾਏਲ ਵਿਚਕਾਰ ਪਰਿਵਾਰਕ ਸਬੰਧਾਂ ਨੂੰ ਤੋੜਦੇ ਹੋਏ ਏਕਤਾ ਦੀ ਆਪਣੀ ਦੂਜੀ ਸੋਟੀ ਤੋੜ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.